ਡਾ ਰਜਨੀਸ਼ ਗੁਪਤਾ ਨੂੰ ਜੋਨ ਪਟਿਆਲਾ ਦਾ ਪ੍ਰਧਾਨ ਚੁਣਿਆ

0
75

*ਜੋਨ ਪਟਿਆਲਾ-2 ਦਾ ਡਾ.ਰਜਨੀਸ਼ ਗੁਪਤਾ ਨੂੰ ਪ੍ਰਧਾਨ ਅਤੇ ਬਲਵਿੰਦਰ ਸਿੰਘ ਜਸੱਲ ਨੂੰ ਜਨਰਲ ਸਕੱਤਰ ਚੁਣਿਆ ਗਿਆ*
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਗਸਤ – ਜੋਨ ਪਟਿਆਲਾ ( ਖੇਡਾਂ ) -2 ਦੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੂੰ ਪਟਿਆਲਾ -2 ਜੋਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਸ.ਬਲਵਿੰਦਰ ਸਿੰਘ ਜਸੱਲ ਪੀ.ਟੀ.ਆਈ ਨੂੰ ਜਨਰਲ ਸਕੱਤਰ ਬਣਾਇਆ ਗਿਆ ਅਤੇ ਲੈਕਚਰਾਰ ਰਾਜਵਿੰਦਰ ਕੌਰ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਤੇ ਸਤਵਿੰਦਰ ਸਿੰਘ ਗੋਲਡੀ , ਅਨਿਲ ਕੁਮਾਰ , ਮਮਤਾ ਅਤੇ ਯਾਦਵਿੰਦਰ ਨੂੰ ਮੈੰਬਰ ਚੁਣਿਆ ਗਿਆ। ਇਸ ਮੌਕੇ ਤੇ ਚੁਣੇ ਗਏ ਪ੍ਰਧਾਨ ਡਾ.ਰਜਨੀਸ਼ ਗੁਪਤਾ ਅਤੇ ਜਨਰਲ ਸਕੱਤਰ ਬਲਵਿੰਦਰ ਜਸੱਲ ਨੇ ਪ੍ਰੈਸ ਨੂੰ ਦੱਸਿਆ ਕਿ ਪਟਿਆਲਾ ਜੋਨ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯਤਨ ਕਰੇਗਾ ਅਤੇ ਜੋਨ ਪਟਿਆਲਾ ਵੱਲੋਂ ਵਿਦਿਆਰਥੀਆਂ ਦੇ ਟੂਰਨਾਮੈਂਟ ਵੀ ਕਰਵਾਏ ਜਾਣਗੇ।

Google search engine