ਡਾ. ਬਲਜੀਤ ਕੌਰ ਵੱਲੋਂ ਮਹਿਲਾ ਸਸ਼ਕਤੀਕਰਨ ਪਾਲਿਸੀ ਲਈ ਐਨ.ਜੀ.ਓਜ਼. ਨੂੰ ਸੁਝਾਅ ਭੇਜਣ ਦੀ ਅਪੀਲ

77

 30 ਅਪ੍ਰੈਲ ਤੱਕ ਭੇਜੇ ਜਾ ਸਕਦੇ ਹਨ ਸੁਝਾਅ

ਚੰਡੀਗੜ੍ਹ, 20 ਅਪ੍ਰੈਲ

ਪੰਜਾਬ ਰਾਜ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਰਾਜ ਦੇ ਮਹਿਲਾ ਸਸ਼ਕਤੀਕਰਨ ਦੇ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਮਹਿਲਾ ਸਸ਼ਕਤੀਕਰਨ ਸਬੰਧੀ ਬਣਾਈ ਜਾਣ ਵਾਲੀ ਪਾਲਿਸੀ ਲਈ ਸੁਝਾਅ ਭੇਜਣ।

ਡਾ. ਬਲਜੀਤ ਕੌਰ ਨੇ  ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਡਿਜ਼ਾਈਨ ਅਤੇ ਲਾਗੂ ਕਰਨ ਲਈ ਨਵੇ ਸਿਰੇ ਤੋ ਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਮਹਿਲਾ ਪਾਲਿਸੀ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਪ੍ਰਮੁੱਖ ਮਹਿਲਾ ਚਿੰਤਕ, ਐਕਟੀਵਿਸਟ ਅਤੇ ਮਾਹਿਰਾਂ ਦਾ ਸਹਿਯੋਗ ਲਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਸੂਬੇ ਦੀਆਂ ਮਹਿਲਾਵਾਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ, ਐਨ.ਜੀ.ਓਜ਼. ਅਤੇ ਵਿਅਕਤੀਆਂ ਨੂੰ ਅਪੀਲ ਕੀਤੀ  ਕਿ ਉਹ ਈਮੇਲ ਆਈ.ਡੀ. dsswcd@punjab.gov.insrewpunjab@gmail.com ਅਤੇ ਦਫ਼ਤਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਐਸ.ਸੀ.ਓ. ਨੰ: 102-103, ਸੈਕਟਰ-34 ਏ, ਚੰਡੀਗੜ੍ਹ ਤੇ ਆਪਣੇ ਸੁਝਾਅ 30 ਅਪ੍ਰੈਲ, 2023  ਤੱਕ ਭੇਜਣ।

Google search engine