ਇਹ ਅਸਤੀਫਾ, ਸਿੱਖ ਹਲਕਿਆਂ ਵਿਚ ਵੱਡੇ ਵਿਵਾਦ ਪੈਦਾ ਕਰੇਗਾ।

ਪਟਿਆਲਾ 17 ਮਈ

-ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਖਬਰ ਪ੍ਰਾਪਤ ਹੋਈ ਹੈ ਕਿ ਡਾਕਟਰ ਪਰਮਵੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸਤੀਫਾ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਡਾਕਟਰ ਪਰਮਵੀਰ ਸਿੰਘ ਜੀ, ਇਸ ਵੇਲੇ ਦੇ ਪ੍ਰਮੁੱਖ ਸਿੱਖ ਸਕਲਰਾਂ ਅਤੇ ਅਜੋਕੇ ਇਤਿਹਾਸਕਾਰਾਂ ਵਿਚੋਂ ਆਪਣੀ ਮਿਹਨਤ ਸਦਕਾ ਸ੍ਰੋਮਣੀ ਹਨ। ਉਹ ਇੰਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਮੁੱਖ ਸੰਪਾਦਕ ਅਤੇ ਵਿਭਾਗ ਦੇ ਪ੍ਰਬੰਧਕ ਹਨ।
ਅਸਤੀਫੇ ਬਾਰੇ ਵਾਰ ਵਾਰ ਡਾਕਟਰ ਸਾਹਿਬ ਨੂੰ ਸੰਪਰਕ ਕਰਨ ਦੇ ਬਾਵਜੂਦ ਵੀ, ਪੂਰੀ ਜਾਣਕਾਰੀ ਨਹੀਂ ਮਿਲ ਰਹੀ ਹੈ। ਉਹ ਗੱਲ ਨਹੀਂ ਕਰ ਰਹੇ ਹਨ।
ਇਸ ਬਾਰੇ  ਯੂਨੀਵਰਸਿਟੀ ਦੇ ਵੀ ਸੀ ਸਾਹਿਬ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਡਾਕਟਰ ਪਰਮਵੀਰ ਸਿੰਘ ਦੀ ਯੋਗ ਅਗਵਾਈ ਵਿਚ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਸਮੇਤ ਬਾਕੀ ਗੁਰੂ ਸਾਹਿਬਾਨ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਚਰਨ ਛੋਹ ਸਥਾਨ ਬਾਰੇ ਜਾਣਕਾਰੀਆਂ ਮਿਲੀਆਂ ਹਨ, ਜਿਨ੍ਹਾਂ ਬਾਰੇ ਪੰਥ ਨੂੰ ਪੁਖ਼ਤਾ ਜਾਣਕਾਰੀ ਨਹੀਂ ਸੀ, ਡਾਕਟਰ ਸਾਹਿਬ ਬਾਰੇ ਇਕ ਹੋਰ ਗੱਲ ਵੀ ਪ੍ਰਚਲਿਤ ਹੈ, ਕਿ ਇਸ ਖੋਜ ਕਾਰਜਾਂ ਵਿਚ ਓਹ ਕਿਸੇ ਮਦਦ ਦੀ ਉਡੀਕ ਨਹੀਂ ਕਰਦੇ ਸਨ, ਸਗੋਂ ਆਪਣੀ ਤਨਖਾਹ ਦਾ ਵੱਡਾ ਹਿੱਸਾ ਵਰਤ ਕੇ ਕਾਰਜ ਨੇਪਰੇ ਚਾੜ੍ਹਦੇ ਸਨ।

ਪੰਥ ਤੇ ਕਿਸੇ ਵੀ ਤਰਾਂ ਦੀ ਪੈਂਦੀ ਭੀੜ ਨੂੰ ਦੂਰ ਕਰਨ ਲਈ ਉਨ੍ਹਾਂ ਦਾ ਨਜ਼ਰੀਆ ਬਹੁਤ ਸੂਖਮ ਅਤੇ ਗੁਰੂ ਮਰੀਆਯਦਾ ਨੂੰ ਪ੍ਰਭਾਸ਼ਿਤ ਕਰਦਾ ਮੰਨਿਆ ਜਾਂਦਾ ਹੈ। ਪੰਥ ਦੀਆਂ ਸਾਰੀਆਂ ਹੀ ਸਿਰਮੌਰ ਸੰਸਥਾਵਾਂ ਹਮੇਸ਼ਾਂ ਹੀ ਉਨ੍ਹਾਂ ਨਾਲ ਰਾਬਤਾ ਬਣਾਏ ਰੱਖਦੀਆਂ ਹਨ।

ਯੂਨੀਵਰਸਿਟੀ ਤੋਂ ਉਨ੍ਹਾਂ ਦੇ ਅਸਤੀਫੇ ਦੀ ਖਬਰ ਨਾਲ ਪੰਥ ਵਿੱਚ ਵੱਡੀ ਜਗਿਆਸਾ ਵੀ ਹੀ ਅਤੇ ਰੋਸ ਵੀ ਕਿ ਆਖਿਰ ਕਿਹੜੇ ਕਾਰਨ ਕਰਕੇ ਉਨ੍ਹਾਂ ਨੂੰ ਇਹ ਕਦਮ ਚਕਣਾ ਪਿਆ।
ਕੀ ਯੂਨੀਵਰਸਿਟੀ ਦੇ ਪ੍ਰਬੰਧਨ ਵਿਚ ਚਲਦੀਆਂ ਖਾਮੀਆਂ, ਜਾਂ ਪੰਥ ਦੀ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ ਹੈ।
ਆਪਣੇ ਜੀਵਨ ਦਾ ਵੱਡਾ ਹਿੱਸਾ ਪੜਾਈ ਅਤੇ ਖੋਜ ਕਾਰਜ ਪੰਜਾਬੀ ਯੂਨੀਵਰਸਿਟੀ ਵਿਚਲੇ ਗੁਰੂ ਗੋਬਿੰਦ ਸਿੰਘ ਭਵਨ ਵਿਚ ਹੀ ਰਹਿ ਕੇ ਕੀਤਾ ਹੈ।
ਯੂਨੀਵਰਸਿਟੀ ਵੱਲੋਂ ਪਿਛਲੇ ਦਿਨਾਂ ਤੋਂ ਧਾਰਮਿਕ ਅਤੇ ਖਾਸ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਨਾਲ ਛੇੜਛਾੜ ਕਰਨ ਤੋਂ ਵੀ ਡਾਕਟਰ ਪਰਮਵੀਰ ਸਿੰਘ ਕਾਫੀ ਉਦਾਸ ਸਨ, ਭਾਈ ਕਾਹਨ ਸਿੰਘ ਨਾਭਾ ਦੇ ਸ਼ਾਹਕਾਰ ਨਾਲ ਵੀ ਯੂਨੀਵਰਸਿਟੀ ਦੇ ਪ੍ਰਬੰਧਕ ਵੱਡੇ ਸਵਾਲਾਂ ਦੇ ਘੇਰੇ ਵਿਚ ਹਨ। ਉਸ ਵਕਤ ਸੂਤਰਾਂ ਤੋ ਡਾਕਟਰ ਪਰਮਵੀਰ ਸਿੰਘ ਦੇ ਅਸਤੀਫੇ ਦੀ ਖ਼ਬਰ ਅਤਿ ਦੁਖਦਾਇਕ ਸਾਬਿਤ ਹੋ ਸਕਦੀ ਹੈ।
ਪਾਠਕਾਂ ਵਿਚੋਂ ਕਿਸੇ ਵਰਗ ਨੂੰ ਜੇਕਰ ਇਸ ਖਬਰ ਬਾਰੇ ਹੋਰ ਜਾਣਕਾਰੀ ਹੈ, ਤਾਂ ਪੰਜਾਬ ਨਾਮਾ ਨਾਲ ਸਾਂਝੀ ਕਰ ਸਕਦਾ ਹੈ।