ਸੰਗਰੂਰ, 6 ਜੂਨ (ਭੁਪਿੰਦਰ ਵਾਲੀਆ)-

ਰਿਟਰਨਿੰਗ ਅਫਸਰ-ਕਮ- ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਹਰੇਕ ਤਰਾਂ ਦੀਆਂ ਚੋਣ ਗਤੀਵਿਧੀਆਂ ’ਤੇ ਨਜ਼ਰ ਰੱਖਣ  ਲਈ ਚੋਣ ਕਮਿਸ਼ਨ ਦੀ ਤਰਫੋਂ 2 ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇੱਕ ਜਨਰਲ ਅਬਜ਼ਰਵਰ ਅਤੇ ਇੱਕ ਖਰਚਾ ਅਬਜ਼ਰਵਰ ਦੀ ਤਾਇਨਾਤੀ ਕੀਤੀ ਗਈ ਹੈ।  ਉਨਾਂ ਦੱਸਿਆ ਕਿ 2008 ਬੈਚ ਦੇ ਆਈ.ਏ.ਐਸ ਅਧਿਕਾਰੀ ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 70092-44326 ਹੈ।

ਉਹਨਾਂ ਦੱਸਿਆ ਕਿ ਚੋਣ ਖਰਚਿਆਂ ’ਤੇ ਨਜ਼ਰ ਰੱਖਣ ਲਈ ਚੋਣ ਖਰਚਾ ਅਬਜ਼ਰਵਰ 2010 ਬੈਚ ਦੇ ਆਈ.ਆਰ.ਐਸ ਅਧਿਕਾਰੀ ਸ਼੍ਰੀ ਸ਼ਿਆਮ ਮਨੋਹਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦਾ ਮੋਬਾਈਲ ਨੰਬਰ 62393-15410 ਹੈ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਜਨਰਲ ਅਬਜ਼ਰਵਰ ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਰੋਜ਼ਾਨਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਖਰਚਾ ਅਬਜ਼ਰਵਰ ਸ਼੍ਰੀ ਸ਼ਿਆਮ ਮਨੋਹਰ ਸਿੰਘ
ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਪੀ ਡਬਲਿਊ ਡੀ ਰੈਸਟ ਹਾਊਸ ਸੰਗਰੂਰ ਵਿਖੇ ਲੋਕਾਂ ਦੀਆਂ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਸੁਝਾਅ ਸੁਣਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੋਟਰ, ਚੋਣ ਲੜਨ ਵਾਲਾ ਉਮੀਦਵਾਰ ਜਾਂ ਚੋਣ ਏਜੰਟ ਜ਼ਿਮਨੀ ਚੋਣ ਬਾਰੇ ਆਮ, ਖਰਚਿਆਂ ਜਾਂ ਸੁਰੱਖਿਆ ਆਦਿ ਬਾਰੇ ਕੋਈ ਸ਼ਿਕਾਇਤ, ਸੁਝਾਅ ਜਾਂ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋਣ ਤਾਂ ਉਹ ਸਬੰਧਤ ਅਬਜਰਵਰ ਨਾਲ ਮੋਬਾਇਲ ਨੰਬਰ ’ਤੇ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਉਨਾਂ ਨੂੰ ਨਿੱਜੀ ਰੂਪ ’ਚ ਮਿਲਣਾ ਚਾਹੁੰਦੇ ਹਨ ਤਾਂ ਉਹ ਪੀ.ਡਬਲਿਯੂ.ਡੀ. ਰੈਸਟ ਹਾਊਸ, ਸੰਗਰੂਰ ਵਿਖੇ ਨਿਰਧਾਰਿਤ ਸਮੇਂ ਵਿੱਚ ਮਿਲ ਸਕਦੇ ਹਨ।