ਚੋਰੀ ਦਾ ਸਮਾਨ ਖਨੌਰੀ ਦੇ ਕਵਾੜੀਏ ਕੋਲੋਂ ਬਰਾਮਦ

113

ਚੋਰੀ ਹੋਇਆ ਰੋਟਾਵੇਟਰ ਤੇ ਹੋਰ ਸਮਾਨ ਪੁਲੀਸ ਨੇ ਕਬਾੜੀਏ ਤੋਂ ਕੀਤਾ ਬਰਾਮਦ
ਕਮਲੇਸ਼ ਗੋਇਲ ਖਨੌਰੀ
ਖਨੌਰੀ 25 ਜੂਨ – ਖਨੌਰੀ ਅਤੇ ਪਾਤੜਾਂ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ , ਮਾਨੋਂ ਚੋਰਾਂ ਨੂੰ ਨਾਂ ਤਾਂ ਪੁਲੀਸ ਦਾ ਤੇ ਨਾਂ ਹੀ ਪ੍ਰਸ਼ਾਸ਼ਨ ਦਾ ਡਰ ਹੈ l ਚੋਰ ਮੋਟਰਸਾਇਕਲ ਜਾਂ ਹੋਰ ਕੀਮਤੀ ਸਮਾਨ ਚੋਰੀ ਕਰਕੇ ਮਿੱਟੀ ਦੇ ਭਾਅ ਕਬਾੜੀਏ ਨੂੰ ਵੇਚ ਦਿੰਦੇ ਹਨ l ਅਜ ਫਿਰ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ l ਕਸਬਾ ਬਾਦਸ਼ਾਹ ਪੁਰ ਦੇ ਨੇੜੇ ਇੱਕ ਪਿੰਡ ਚੋਂ ਚੋਰੀ ਹੋਇਆ ਰੋਟਾਵੇਟਰ ਤੇ ਹੋਰ ਸਮਾਨ ਪੁਲੀਸ ਨੇ ਖਨੌਰੀ ਸਹਿਰ ਦੇ ਇੱਕ ਕਬਾੜੀਏ ਤੋਂ ਬਰਾਮਦ ਕੀਤਾ ਹੈ ਅਤੇ ਇਸ ਇਸ ਸਬੰਧ ਵਿੱਚ ਤਿੰਨ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ l ਪ੍ਰਾਪਤ ਜਾਣਕਾਰੀ ਅਨੁਸਾਰ 20 ਅਤੇ 21 ਜੂਨ ਦੀ ਦਰਮਿਆਨੀ ਰਾਤ ਨੂੰ ਬਲਦੇਵ ਸਿੰਘ ਵਾਸੀ ਨਵਾਂ ਪਿੰਡ ਕਲਵਾਣੂ ਦੀ ਵਰਕਸ਼ਾਪ ਤੋਂ ਰੂਟਰ ਫੱੱਲਾਂ ਵਾਲਾ ਰੀਪਰ ਦੀ ਪੁਲੀ ਤੇ ਹੋਰ ਲੋਹੇ ਦਾ ਸਮਾਨ ਚੋਰੀ ਹੋ ਗਿਆ ਸੀ , ਜਿਸ ਵਾਰੇ ਪੁਲੀਸ ਨੂੰ ਇਤਲਾਹ ਕਰ ਚੁੱਕਾ ਬਲਦੇਵ ਸਿੰਘ ਖਨੌਰੀ ਦੇ ਨਰੈਣ ਦਾਸ ਕਬਾੜੀਏ ਦੀ ਦੁਕਾਨ ਤੋਂ ਕੋਈ ਲੋਹੇ ਦਾ ਪੁਰਾਣਾ ਸਮਾਨ ਲੈਣ ਗਿਆ ਸੀ l ਉਸ ਨੇ ਦੇਖੀਆ ਉਸ ਦਾ ਚੋਰੀ ਹੋਇਆ ਸਮਾਨ ਇਸ ਕਬਾੜੀਏ ਨੇ ਖਰੀਦ ਲਿਆ ਸੀ l ਜਿਸ ਦੀ ਇਤਲਾਹ ਪੁਲੀਸ ਨੂੰ ਦਿਤੇ ਜਾਣ ਤੇ ਪੁਲੀਸ ਨੇ ਇਹ ਸਮਾਨ ਬਰਾਮਦ ਕਰ ਕੇ ਦੀਪਕ ਤੇ ਡਰੈਮਾਡੋਲ ਵਾਸੀ ਪਿੰਡ ਕਾਂਗਥਲਾ ਅਤੇ ਕਬਾੜੀਏ ਨਰੈਣ ਦਾਸ ਦੇ ਖਿਲਾਫ ਪਰਚਾ ਕਰਕੇ ਗ੍ਰਿਫਤਾਰ ਕਰ ਲਿਆ ਹੈ l

Google search engine