ਗੈਸਟ ਫੈਕਲਟੀ ਅਧਿਆਪਕਾਂ ਨੇ ਯੂਨੀਵਰਸਿਟੀ ਵਿੱਚ ਪੀਪਾ ਮਾਰਚ ਕੀਤਾ

50

-ਗੈਸਟ ਫੈਕਲਟੀ ਕਾਸਟੀਚੂਐਂਟ /ਨੇਬਰਹੁੱਡ ਅਧਿਆਪਕਾਂ ਦਾ ਧਰਨਾ 20ਵੇ ਦਿਨ ਅਤੇ ਲੜੀਵਾਰ ਭੁੱਖ ਹੜਤਾਲ 12ਵੇ ਦਿਨ ਵੀ ਜਾਰੀ ਰਹੀ। ਅੱਜ ਪ੍ਰੋ ਜਸਦੀਪ ਸਿੰਘ ਅਤੇ ਪ੍ਰੋ: ਵਿਸ਼ਾਲ ਸਿੰਗਲਾ ਨੇ ਭੁੱਖ ਹੜਤਾਲ ਜਾਰੀ ਰੱਖੀ।

ਅੱਜ ਧਰਨੇ ਨੂੰ ਤਿੱਖਾ ਰੂਪ ਦਿੰਦੇ ਹੋਏ ਗੈਸਟ ਫੈਕਲਟੀ ਅਧਿਆਪਕਾਂ ਨੇ ਯੂਨੀਵਰਸਿਟੀ ਵਿੱਚ ਪੀਪਾ ਮਾਰਚ ਕੀਤਾ ਤਾਂ ਜੋ ਅਥਾਰਟੀ ਨੂੰ ਅਵਾਜ਼ ਸੁਣਾਈ ਜਾ ਸਕੇ ਅਤੇ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਬੰਦ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਯੂਨੀਵਰਸਿਟੀ ਕਾਲਜਾਂ ਅਤੇ ਨੈਬਰਹੁੱਡ ਕੈਂਪਸ ਦੇ ਅਧਿਆਪਕਾਂ ਦੀਆਂ ਮੰਗਾਂ ਵੱਲ ਪ੍ਰਸਾਸ਼ਨ ਧਿਆਨ ਦੇਣ ਦੀ ਬਜਾਏ ਅਧਿਆਪਕਾਂ ਨੂੰ ਧਮਕਾਉਣ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਗੈਸਟ ਫੈਕਲਟੀ ਅਧਿਆਪਕਾਂ ਨੂੰ ਸਿਰਫ 8 ਮਹੀਨੇ ਤਨਖਾਹ ਤੇ 12 ਮਹੀਨੇ ਕੰਮ ਕਰਨਾ ਪੈ ਰਿਹਾ ਹੈ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਪੱਤਰ ਦੁਆਰਾ ਵੀ ਯੂਨੀਵਰਸਿਟੀ ਪ੍ਰਸਾਸ਼ਨ ਨੇ 11 ਮਹੀਨੇ 25 ਦਿਨ ਕੰਮ ਕਰਨ ਦੀ ਗੱਲ ਕਹੀ ਸੀ ਜਦੋਂ ਕਿ ਇਸ ਸਬੰਧੀ ਵੀ.ਸੀ. ਸਾਹਿਬ ਨੇ ਕਿਹਾ ਕਿ ਤੁਸੀਂ ਕੰਮ ਲਗਭਗ 12 ਮਹੀਨੇ ਕਰੋਗੇ ਪਰ ਤੁਹਾਨੂੰ ਮਿਹਨਤਾਨਾ ਕੇਵਲ 8 ਮਹੀਨੇ ਹੀ ਦਿੱਤਾ ਜਾਵੇਗਾ।

ਇਸ ਤਰ੍ਹਾਂ ਦੀ ਤਾਨਾਸਾ਼ਹੀ ਦੇ ਵਿਰੋਧ ਵਿੱਚ ਅਧਿਆਪਕਾਂ ਦਾ ਧਰਨਾ ਜਾਰੀ ਹੈ ਧਰਨੇ ਦੌਰਾਨ ਅਧਿਆਪਕਾਂ ਨੂੰ ਕਾਲਜਾਂ ਵਿੱਚੋਂ ਫਾਰਗ ਵੀ ਕਰ ਦਿੱਤਾ ਗਿਆ ਹੈ। ਪਰ ਇਸਤੋਂ ਬਾਅਦ ਵੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਕਾਲਜਾਂ ਦੇ ਕੰਮਾਂ ਲਈ ਲਗਾਤਾਰ ਕਈ ਤਰ੍ਰਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਾਲਜ ਮੁਖੀਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ। ਜਿਵੇਂ ਕਿ ਅਧਿਆਪਕਾਂ ਦੇ ਕੋਰਸ ਬੰਦ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਗੈਸਟ ਫੈਕਲਟੀ ਅਧਿਆਪਕਾਂ ਦੀ ਪੋਸਟ ਉਤੇ ਰੈਗੂਲਰ ਅਧਿਆਪਕ ਨੂੰ ਬਦਲ ਕੇ ਭੇਜਿਆ ਜਾ ਰਿਹਾ ਹੈ ਤਾਂ ਜੋ ਇਹਨਾ ਗੈਸਟ ਫੈਕਲਟੀ ਅਧਿਆਪਕਾਂ ਦੇ ਵਰਕਲੋਡ ਨੂੰ ਖਤਮ ਕੀਤਾ ਜਾ ਸਕੇ ।

ਪ੍ਰੋ ਸਹਿਬਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਆਪਣੀਆਂ ਇਹਨਾਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸਾਰੇ ਦੇ ਸਾਰੇ ਗੈਸਟ ਫੈਕਲਟੀ ਅਧਿਆਪਕ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਤੇ ਨਿਯਤ ਪ੍ਰਕਿਆ ਤਹਿਤ ਇਟਰਵਿਊ ਦੁਆਰਾ ਚੁਣੇ ਹੋਏ ਹਨ ਇਹਨਾਂ ਵਿੱਚੋਂ ਬਹੁਤੇ ਯੂਨੀਵਰਸਿਟੀ ਦੀ ਸਰਵ ਉੱਚ ਡਿਗਰੀ ਪੀ. ਐਚ.ਡੀ ਅਤੇ ਯੋਗਤਾ ਪ੍ਰਾਪਤ ਅਧਿਆਪਕ ਹਨ। ਪੰਜਾਬ ਸਰਕਾਰ ਨੂੰ ਦਖਲ ਦੇ ਕੇ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨੂੰ ਵਿਚਾਰਨਾ ਚਾਹੀਦਾ ਹੈ।

ਧਰਨੇ ਦੌਰਾਨ ਵੱਖ ਵੱਖ ਪ੍ਰੋਫੈਸਰ ਸਾਹਿਬਾਨ ਨੇ ਸੰਬੋਧਨ ਕੀਤਾ ਜਿਨਾਂ ਵਿੱਚ ਡਾ ਗੁਰਸੇਵਕ ਸਿੰਘ (ਮੂਨਕ),ਪ੍ਰੋ ਦਵਿੰਦਰ ਸਿੰਘ, ਪ੍ਰੋ ਗੁਰਮੀਤ ਸਿੰਘ, ਪ੍ਰੋ ਜਸਦੀਪ ਸਿੰਘ ,ਪ੍ਰੋ ਬੇਅੰਤ ਸਿੰਘ ਆਦਿ ਸਨ ।

Google search engine