ਸੁਨਾਮ 19 ਜੂਨ

-ਪੰਜਾਬ ਮਹਿਲਾ ਅਗਰਵਾਲ ਸਭਾ (ਰਜਿ.) ਅਤੇ ਮਹਿਲਾ ਅਗਰਵਾਲ ਸਭਾ (ਰਜਿ.) ਸੁਨਾਮ ਵਲੋਂ ਯੂ.ਪੀ.ਐਸ.ਸੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਨਾਮ ਸ਼ਹਿਰ ਦੀ ਜੰਮਪਲ ਗਾਮਿਨੀ ਸਿੰਗਲਾ ਪੁੱਤਰੀ, ਡਾ: ਅਲੋਕ ਸਿੰਗਲਾ, ਡਾ: ਨੀਰਜ ਸਿੰਗਲਾ ਨੂੰ ਸਥਾਨਕ ਅਣੁਵਰਤ ਬਾਲ ਭਾਰਤੀ ਹਾਈ ਸਕੂਲ ਵਿਖੇ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਉਨ੍ਹਾਂ ਦੇ ਨਾਲ ਆਏ ਮਾਤਾ ਪਿਤਾ, ਤਾਇਆ ਤਾਈ, ਅਤੇ ਆਸਰਾ ਗਰੁੱਪ ਆਫ ਇੰਸੀਚਿਊਟ ਦੇ ਕੇਸ਼ਵ ਮਾਧਵ ਗੋਇਲ ਨੂੰ ਮਹਾਰਾਜਾ ਅਗਰਸੇਨ ਜੀ ਦਾ ਪਟਕੇ ਪਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਵਾ ਛਾਹੜੀਆ ਨੇ ਗਮਨੀ ਸਿੰਗਲਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਆਈਆਂ ਭਾਰਤੀ ਔਰਤਾਂ ਨੇ ਦੇਸ਼ ਦੀਆਂ ਔਰਤਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ ਕਿ ਸਾਡੇ ਦੇਸ਼ ਦੀਆਂ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ।ਉਨ੍ਹਾਂ ਨੇ ਗਾਮਿਨੀ ਸਿੰਗਲਾ ਨੂੰ ਉਸ ਦੇ ਮਾਤਾ-ਪਿਤਾ ਨੂੰ ਉਸ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਉਸ ਦੀ ਤਰੱਕੀ ਦੀ ਕਾਮਨਾ ਕੀਤੀ।ਅੱਜ ਅਸੀਂ ਆਪਣੇ ਸ਼ਹਿਰ ਦੀ ਇਸ ਧੀ ਨੂੰ ਇੱਥੇ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ।

ਮਹਿਲਾ ਅਗਰਵਾਲ ਸਭਾ ਸੁਨਾਮ ਦੀ ਪ੍ਰਧਾਨ ਮੰਜੂ ਗਰਗ ਨੇ ਕਿਹਾ ਕਿ ਸਾਡੇ ਸੁਨਾਮ ਸ਼ਹਿਰ ਹੋਣਹਾਰ ਧੀ ਦਾਮਿਨੀ ਸਿੰਗਲਾ ਨੇ ਜਿੱਥੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚ ਤੀਜਾ ਰੈਂਕ ਪ੍ਰਾਪਤ ਕਰਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਉਸ ਨੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਦਾ ਸਿਰ ਵੀ ਮਾਣ ਨਾਲ ਉੱਚਾ ਕੀਤਾ ਹੈ। ਅਜ ਅਸੀਂ ਸਨਮਾਨ ਕਰਕੇ ਅਸੀਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਗਾਮਿਨੀ ਸਿੰਗਲਾ ਨੇ ਆਪਣੀ ਇਸ ਕਾਮਯਾਬੀ ਦਾ ਪੂਰਾ ਸਿਹਰਾ ਮਾਤਾ-ਪਿਤਾ, ਦਾਦਾ-ਦਾਦੀ ਅਤੇ ਸਮੁੱਚੇ ਪਰਿਵਾਰ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਅਤੇ ਆਸ਼ੀਰਵਾਦ ਸਦਕਾ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚੀ ਹਾਂ ਅਤੇ ਇਸ ਰਾਹੀਂ ਮੈਨੂੰ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਸ਼ੁਭ ਮੌਕਾ ਮਿਲਿਆ ਹੈ | ਜਿਸ ਨੂੰ ਮੈਂ ਪੂਰੀ ਪੂਰੀ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਪੂਰਾ ਕਰੂੰਗੀ । ..

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਅਗਰਵਾਲ ਸਭਾ ਦੀ ਪ੍ਰਮੁੱਖ ਮੰਜੂ ਅਗਰਵਾਲ, ਹੈਪੀ ਜੈਨ, ਇੰਦਰਾ ਬਾਂਸਲ, ਨਿਰਮਲਾ ਮਿੱਤਲ, ਰਿਚਾ ਗਰਗ, ਸੁਮਨ ਸਿੰਗਲਾ, ਸੁਨੀਤਾ ਰਾਣੀ, ਪੁਸ਼ਪਾ ਮੋਦੀ, ਸੁਰੇਸ਼ ਰਾਣੀ ਸਿੰਗਲਾ, ਕਮਲੇਸ਼ ਬਾਂਸਲ, ਸੀਮਾ ਗਰਗ, ਰੇਣੂ ਸਿੰਗਲਾ, ਸੁਨੀਤਾ ਸਿੰਗਲਾ, ਸਵਰਨਲਤਾ ਗੋਇਲ, ਰੀਤੂ ਰਾਣੀ, ਕਮਲੇਸ਼ ਰਾਣੀ, ਜਸਵੰਤ ਮੋਦੀ, ਮੁਕੇਸ਼ ਗਰਗ, ਵਿਮਲ ਜੈਨ ਆਦਿ ਹਾਜ਼ਰ ਸਨ।l