ਲੁਧਿਆਣਾ : ਪ੍ਰਵੇਸ਼ ਗਰਗ :  ਗਰਮੀਆਂ ਦੀਆਂ ਛੁੱਟੀਆਂ ਕਾਰਨ ਉਦਯੋਗਿਕ ਸ਼ਹਿਰ ਲੁਧਿਆਣਾ ਦਾ ਪ੍ਰਮੁੱਖ ਸਰਾਫਾ ਬਾਜ਼ਾਰ
24 ਜੂਨ ਤੋਂ 26 ਜੂਨ ਤੱਕ (3 ਦਿਨਾਂ ਲਈ) ਬੰਦ ਰਹੇਗਾ । ਲੁਧਿਆਣਾ ਸਵਰਨਕਾਰ ਸੰਘ ਦੇ ਪ੍ਰਧਾਨ ਗੋਪਾਲ ਭੰਡਾਰੀ ਨੇ ਦੱਸਿਆ ਕਿ ਸਰਾਫਾ ਬਾਜ਼ਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਹਨ । ਇਸ ਸਬੰਧੀ ਵਿੱਚ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਰੇ ਮੈਂਬਰਾਂ ਨੇ 24 ਜੂਨ ਤੋਂ 26 ਜੂਨ ਤੱਕ ਛੁੱਟੀਆਂ ਲਈ ਆਪਣੀ ਸਹਿਮਤੀ ਦਿੱਤੀ ਹੈ ।