ਸੰਗਰੂਰ 21ਅਗਸਤ (ਭੁਪਿੰਦਰ ਵਾਲੀਆ) ਦਿਨ ਐਤਵਾਰ ਪ੍ਰਬੰਧਕ ਕਮੇਟੀ ਅਤੇ ਸੇਵਾ ਦੱਲ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ, ਨਾਭਾ ਗੇਟ, ਸੰਗਰੂਰ ਵਲੋਂ ਸਿਹਤ ਵਿਧਾਗ ਦੇ ਸਹਿਯੋਗ ਨਾਲ ਤਪ ਅਸਥਾਨ ਧੰਨ ਧੰਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਮਹਾਰਾਜ ਜੀ, ਨਾਭਾ ਗੇਟ ਸੰਗਰੂਰ_* ਵਿਖੇ ਵਿਸ਼ਾਲ ਖੂਨ ਦਾਨ ਅਤੇ ਅੱਖਾਂ ਦੇ ਫਰੀ ਚੈਕ ਅੱਪ ਦਾ ਕੈਂਪ* ਲਗਾਇਆ ਗਿਆ ਕੈਂਪ ਦੌਰਾਨ ਜਰੂਰਤਮੰਦਾ ਨੂੰ *ਨਜ਼ਰ ਦੀਆਂ ਐਨਕਾਂ ਵੀ ਮੁਫ਼ਤ* ਦਿੱਤੀਆ ਗਈਆਂ ਇਸ ਮੋਕੇ ਤੇ ਸੰਗਤ ਵੱਲੋਂ *ਖੂਨ ਦਾਨ* ਦਾਨ ਕਰਨ ਲਈ ਵੱਧ ਚੜ ਕੇ ਹਿੱਸਾ ਲਿਆ ਗਿਆ ਸਾਰੇ ਪ੍ਰੋਗਰਾਮ ਦੀ ਦੇਖ ਰੇਖ ਸੇਵਾ ਦੱਲ ਦੇ ਪ੍ਰਧਾਨ ਸ਼੍ਰੀ ਹਰੀਸ਼ ਕੁਮਾਰ ਅਰੋੜਾ ਜੀ ਵਲੋਂ ਕੀਤੀ ਗਈ ਇਸ ਮੌਕੇ ਤੇ ਨਗਨ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਦੇ ਬੋਰਡ ਦੀਆਂ ਜਮਾਤਾਂ ਵਿੱਚ ਚੰਗਾ ਰੈਂਕ ਹਾਸਲ ਕਰਨ ਵਾਲੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਅਤੇ ਸੇਵਾ ਦੱਲ ਵਲੋਂ ਓਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਓਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਿੰਕੂ ਜਵੰਦਾ ਜੀ, ਪ੍ਰਕਾਸ਼ ਚੰਦ ਕਾਲਾ ਅਤੇ ਰਾਜ ਕੁਮਾਰ ਅਰੋੜਾ ਜੀ ਵਲੋਂ ਆਪਣੀ ਹਾਜਰੀ ਦਿੱਤੀ ਗਈ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਜੀ ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਬੀਰ ਸਿਬੀਆ, ਇੰਦਰਪਾਲ ਸਿਬੀਆ ਅਤੇ ਸੇਵਾ ਦੱਲ ਦੇ ਮੈਂਬਰ ਸੰਜੀਵ ਕੁਮਾਰ ਟੋਨੀ, ਮੀਤ ਪ੍ਰਧਾਨ, ਬਲਜਿੰਦਰ ਸ਼ਰਮਾ ਜੀ, ਕਮਲ ਸਚਦੇਵਾ, ਰਾਜਿੰਦਰ ਕੁਮਾਰ, ਯਸ਼ਪਾਲ ਟੋਨੀ, ਮਲਕੀਤ ਸੈਣੀ, ਪੰਕਜ ਥਰੇਜਾ, ਵਿਕਰਮ ਕੁਮਾਰ, ਜਸ਼ਨ ਵਾਲਿਆ, ਅਤੇ ਹੋਰ ਵਲੋਂ ਸੇਵਾ ਨਿਭਾਈ ਗਈ ।