ਖਾਸ਼ਪੁਰੀ ਰਿਕਾਰਡ ਦੇ ਬੈਨਰ ਹੇਠ “ਜਿੰਦ ਕਮਲੀ” ਗੀਤ ਹੋਇਆ ਰਿਲੀਜ਼ : ਤਰਸੇਮ ਖਾਸ਼ਪੁਰੀ ।

0
110

ਖਾਸ਼ਪੁਰੀ ਰਿਕਾਰਡ ਦੇ ਬੈਨਰ ਹੇਠ “ਜਿੰਦ ਕਮਲੀ” ਗੀਤ ਹੋਇਆ ਰਿਲੀਜ਼ : ਤਰਸੇਮ ਖਾਸ਼ਪੁਰੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਜੁਲਾਈ – ਸੰਗੀਤ ਜਗਤ ਵਿੱਚ ਥੋਹੜੇ ਸਮੇਂ ਵਿੱਚ ਵਧੀਆ ਪਹਿਚਾਣ ਬਣਾ ਚੁੱਕੀ ਖਾਸ਼ਪੁਰੀ ਰਿਕਾਰਡ ਮਿਊਜਿਕ ਕੰਪਨੀ ਵੱਲੋਂ ਦਰਜਨਾਂ ਗੀਤ ਸਰੋਤਿਆਂ ਦੀ ਕਚੈਹਿਰੀ ਵਿੱਚ ਪੇਸ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਐਤਕੀਂ ਬਣਾਉਣਾ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੱਚੇ ਬੱਚੇ ਦੀ ਜੁਬਾਨ ਦਾ ਸਿੰਗਾਰ ਬਣਿਆ ਦੀ ਸਫਲਤਾ ਤੋਂ ਬਾਅਦ “ਬਰਫੀ ਦੇ ਡੱਬੇ” ਸਟੇਟਸ ਗੀਤ ਤੋਂ ਇਲਾਵਾ ਯੂ ਟਿਊਬ ਚੈਨਲ ਤੇ ਬਹੁਤ ਸਾਰੇ ਗੀਤ ਚੱਲ ਰਹੇ ਹਨ l ਬਾਅਦ ਸਾਈਆਂ ਦੇ ਦਰਬਾਰ ਤੇ ਹਾਜਰੀ ਲਗਵਾਉਂਦੇ ਹੋਏ ਸੰਗੀਤ ਜਗਤ ਵਿੱਚ ਸਥਾਪਤ ਗਾਇਕ ਜੋੜੀ ਐਸ ਸੁਖਵੀਰ, ਪ੍ਰੀਤ ਅਲਫਾਜ “ਹਲਕੇ ਸੁਤਰਾਣੇ ਤੋਂ” ਗੀਤ ਦੀ ਅਪਾਰ ਸਫਲਤਾ ਤੋਂ ਬਾਅਦ ਰਘੂ ਰਾਜਗੜ੍ਹ ਦਾ ਲਿਖਿਆ ਸੂਫੀ ਗੀਤ “ਜਿੰਦ ਕਮਲੀ” ਲੈ ਕੇ ਹਾਜਰ ਹੈ ਹਨ , ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਸ਼ਪੁਰੀ ਰਿਕਾਰਡ ਦੇ ਐਮ ਡੀ ਤਰਸੇਮ ਖਾਸ਼ਪੁਰੀ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਬੀਟਸ ਮਿਊਜਿਕ ਸਟੂਡੀਓ ਪਾਤੜਾਂ ਵਲੋਂ ਤਿਆਰ ਕੀਤਾ ਗਿਆ ਹੈ , ਵੀਡੀਓ ਐਸ ਸੁਖਵੀਰ ਅਤੇ ਬਲੈਕ ਲਾਈਫ ਫਿਲਮਜ ਵੱਲੋਂ ਤਿਆਰ ਕੀਤਾ ਗਿਆ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਪਹਿਲਾਂ ਵਾਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਵੋਂਗੇ।

Google search engine