ਰੇਸ਼ਮ ਸਿੰਘ ਪੈਸੇ ਦਾ ਲਾਲਚ ਦੇ ਕੇ ਆਪਣੇ ਸਾਲੇ ਤੋਂ ਲਿਖਵਾਉਂਦਾ ਸੀ ਖ਼ਾਲਿਸਤਾਨ ਜ਼ਿੰਦਾਬਾਦ

ਸੰਗਰੂਰ 1 ਜੁਲਾਈ: (ਭੁਪਿੰਦਰ ਵਾਲੀਆ) ਜ਼ਿਲ੍ਹਾ ਪੁਲੀਸ ਸੰਗਰੂਰ ਨੇ ਸ਼ਹਿਰ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਐਸ ਜੇ ਐਫ ਦੇ ਨਾਅਰੇ ਲਿਖਣ ਵਾਲੇ ਪਿਓ ਪੁੱਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ।ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸ਼ਹਿਰ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਐਸਜੇਐਫ ਦੇ ਨਾਅਰੇ ਲਿਖ ਕੇ ਲੋਕਾਂ ਵਿੱਚ ਖ਼ੌਫ ਪੈਦਾ ਕਰਨ ਵਾਲਿਆਂ ਵਿਰੁੱਧ ਪੁਲੀਸ ਵੱਲੋਂ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵਲੋਂ ਤਫਤੀਸ਼ ਦੌਰਾਨ ਹਮੀਦੀ ਪਿੰਡ ਬਰਨਾਲਾ ਦੇ ਰੇਸ਼ਮ ਸਿੰਘ ਸਮੇਤ ਮਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਵਾਲੀ ਲੌਂਗੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।ਜ਼ਿਲ੍ਹਾ ਪੁਲੀਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਸ਼ਮ ਸਿੰਘ ਜੋ ਚੰਡੀਗਡ਼੍ਹ ਦੇ ਐਲਾਂਟੇ ਮੌਲ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਨੇ ਆਪਣੇ ਸਾਲੇ ਕੁਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਮਨਜੀਤ ਸਿੰਘ ਨਾਲ ਰਲ ਕੇ ਪੰਜਾਬ ਅਤੇ ਹਰਿਆਣਾ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਐਸਜੇਐਫ ਦੇ ਨਾਅਰੇ ਲਿਖ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰਿਆਂ ਪੈਸੇ ਲੈ ਕੇ ਕੰਮ ਕਰਦੇ ਸਨ । ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਰੇਸ਼ਮ ਸਿੰਘ ਤੇ ਉਹਦੇ ਸਾਥੀਆਂ ਕੋਲੋਂ ਪੰਜ ਮੋਬਾਈਲ ਪੰਜ ਸਿਮ ਦੋ ਮੋਟਰਸਾਈਕਲ ਤਿੰਨ ਬੋਤਲਾਂ ਪੇਂਟ ਜਿਸ ਨਾਲ ਉਹ ਖਾਲੀ ਸਨ ਅਤੇ ਐਸਜੇਐਫ ਲਿਖਦੇ ਸਨ ਬਰਾਮਦ ਹੋਏ ਹਨ । ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਦੀਆਂ ਘਟਨਾਵਾਂ ਤੋਂ ਇਲਾਵਾ ਇਨ੍ਹਾਂ ਵੱਲੋਂ ਕਰਨਾਲ , ਤਕੀਪੁਰ, ਪਿੰਡ ਕੇਹਰ ਸਿੰਘ ਵਾਲੀ ਅਤੇ ਹੋਰ ਕਈ ਥਾਵਾਂ ਤੇ ਖਾਲਿਸਤਾਨ ਅਤੇ ਐਸਟੀਐਫ ਦੇ ਨਾਅਰੇ ਲਗਾਏ ਸਨ । ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਰੇਸ਼ਮ ਸਿੰਘ ਜੋ ਅਟਲਾਂਟਿਕ ਮੌਲ ਚੰਡੀਗਡ਼੍ਹ ਵਿੱਚ ਬਤੌਰ ਸਕਿਉਰਿਟੀ ਗਾਰਡ ਕੰਮ ਕਰਦਾ ਸੀ ਦੋ ਸਾਲਾਂ ਤੋ ਗੁਰਪਤਵੰਤ ਸਿੰਘ ਪੰਨੂ ਦੇ ਸੰਪਰਕ ਵਿੱਚ ਸੀ ਅਤੇ ਪੈਸਿਆਂ ਦੇ ਲਾਲਚ ਵਿਚ ਇਸ ਨੇ ਪੰਜਾਬ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨ ਲਈ ਐਸ ਜੀ ਐਫ ਅਤੇ ਖਾਲਿਸਤਾਨ ਜ਼ਿੰਦਾਬਾਦ ਨਾਅਰੇ ਕੰਧਾਂ ਤੇ ਲਿਖ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨੂੰ ਅੱਜ ਬੇਨਕਾਬ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਮੁਖੀ ਮਨਦੀਪ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਅਤੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ ।