ਖਨੌਰੀ ਵਿਖੇ ਸਰਵਹਿਤਕਾਰੀ ਵਿਦਿਆ ਮੰਦਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਸੁਰੂ

0
111

ਖਨੌਰੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸੁਰੂ ਕੀਤਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਜੂਨ – ਅਜਾਦੀ ਦੇ 75 ਵੀਂ ਸਾਲ ਗ੍ਰਹਿ ਤੇ ਸਪਤਾਹਿਕ ਯੋਗਸਿਵਰ ਸਰਵਹਿਤਕਾਰੀ ਵਿਦਿਆ ਮੰਦਿਰ ਖਨੌਰੀ ਵਿੱਚ ਸੁਰੂ ਕੀਤਾ l ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਦੇ ਪ੍ਰਧਾਨ ਸ੍ਰੀ ਰਾਮਪਾਲ ਗੋਇਲ ਨੇ ਦੱਸਿਆ ਕਿ ਰਾਸ਼ਟਰੀਯ ਸਵਯੰਸੇਵਕ ਸੰਘ ਅਤੇ ਸੇਵਾ ਭਾਰਤੀ ਸੰਸਥਾ ਵੱਲੋਂ ਸਰਵਹਿਤਕਾਰੀ ਵਿਦਿਆ ਮੰਦਿਰ ਵਿੱਚ ਸਵੇਰੇ ਸਾਢੇ ਪੰਜ ਵਜੇ ਸੁਰੂ ਕੀਤਾ l ਜਿਸ ਵਿੱਚ ਨੌਜਵਾਨਾਂ ਅਤੇ ਭੈਣਾਂ ਨੇ ਹਿਸਾ ਲਿਆ l ਇਸ ਮੋਕੇ ਤੇ ਵਿਨੋਦ ਗੋਇਲ ਵਲੋਂ ਸੁਰਿਆ ਨਮਸਕਾਰ ਅਤੇ ਕਰਿਸ਼ਨ ਗੋਇਲ ਵਲੋਂ ਦੇਸ਼ ਭਗਤੀ ਦਾ ਗੀਤ ਗਵਾਇਆ ਗਿਆ l ਰਾਜਿੰਦਰ ਕੁਮਾਰ ਗੁਪਤਾ ਅਤੇ ਅਨੀਲ ਮਿੱਤਲ ਨੇ ਸੀਵਰ ਨੂੰ ਯੋਗਾ ਕਰਵਾਈ l ਆਏ ਲੋਕਾਂ ਨੇ ਕਿਹਾ ਕਿ ਅਜਿਹੇ ਕੰਮ ਹੋਣੇ ਚਾਹੀਦੇ ਹਨ l ਅਜਿਹਾ ਕਰਨ ਨਾਲ ਲੋਕਾਂ ਦੀ ਸਿਹਤ ਵੀ ਠੀਕ ਰਹੇਗੀ ਅਤੇ ਨਵੀਂ ਪਨੀਰੀ ਦਾ ਨਸਿਆਂ ਵੱਲ ਧਿਆਨ ਵੀ ਨਹੀਂ ਜਾਵੇਗਾ l

Google search engine