ਖਨੌਰੀ ਵਿਖੇ ਵਿਧਾਇਕ ਬਰਿੰਦਰ ਗੋਇਲ ਦਾ ਚੋਣਾਂ ਸਬੰਧੀ ਖਨੌਰੀ ਦੋਰਾ
ਕਮਲੇਸ਼ ਗੋਇਲ
ਖਨੌਰੀ 14 ਜੂਨ – 23 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ l ਸਰਪੰਚ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ l ਉਨ੍ਹਾਂ ਦੀ ਕਾਮਯਾਬੀ ਲਈ ਬਰਿੰਦਰ ਗੋਇਲ ਨੇ ਹਲਕਾ ਲਹਿਰਾ ਵਿੱਚ ਪੂਰੀ ਮਿਹਨਤ ਕਰ ਰਹੇ ਹਨ l ਉਨ੍ਹਾਂ ਨੇ ਕਿਹਾ ਕਿ ਗੁਰਮੇਲ ਸਿੰਘ ਘਰਾਚੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ l ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਮੈਂਬਰਾਂ ਨੂੰ ਪੂਰੀ ਮਿਹਨਤ ਕਰਨ ਲਈ ਕਿਹਾ l ਬਰਿੰਦਰ ਗੋਇਲ ਹਲਕਾ ਲਹਿਰਾ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ l ਭਾਵੇਂ ਕੋਈ ਵੀ ਵਿਅਕਤੀ ਹੋਵੇ ਕੰਮ ਪਹਿਲ ਦੇ ਅਧਾਰ ਤੇ ਕਰਦੇ ਹਨ l ਇਸ ਮੋਕੇ ਅਸ਼ੋਕ ਗੋਇਲ ਪ੍ਰਧਾਨ ਸਹਾਰਾ ਚੈਰੀਟੇਬਲ ਟਰੱਸਟ ਖਨੌਰੀ , ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ , ਸੁਰਿੰਦਰ ਸਿੰਘ ਬਬਲੀ ਪ੍ਰਧਾਨ ਆੜਤੀ ਐਸੋਸੀਏਸ਼ਨ , ਤਰਸੇਮ ਸਿੰਗਲਾ ਸਾਬਕਾ ਵਾਇਸ ਚੇਅਰਮੈਨ ਨਗਰ ਪੰਚਾਇਤ ਖਨੌਰੀ , ਡਾ. ਸੀਸ ਪਾਲ ਮਲਿਕ , ਛੋਟੂ ਗਰਗ ਸਹਿਰੀ ਪ੍ਰਧਾਨ ਆਮ ਆਦਮੀ ਪਾਰਟੀ , ਨੰਨੂ ਰਾਮ ਗੋਇਲ , ਸਤੀਸ਼ ਕੁਮਾਰ ਸਿੰਗਲਾ , ਸੁਭਾਸ਼ ਚੰਦ , ਮਨੀ ਗੋਇਲ ਸੋਸਲ ਮੀਡੀਆ ਇੰਚਾਰਜ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਿਰ ਸਨ l