ਖਨੌਰੀ ਮੰਡੀ ਵਿੱਚ ਬੀਜੇਪੀ ਬਜਰੰਗ ਦਲ ਅਤੇ ਆਰ ਐਸ ਐਸ ਨੇ ਕੱਢੀ ਤਰੰਗਾ ਯਾਤਰਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਅਗਸਤ – ਅਜ ਖਨੌਰੀ ਮੰਡੀ ਵਿੱਚ ਬੀਜੇਪੀ ,ਬਜਰੰਗ ਦਲ , ਅਤੇ ਆਰ ਐਸ ਐਸ ਨੇ ਸਾਂਝੇ ਤੋਰ ਤੇ ਤਿਰੰਗਾ ਯਾਤਰਾ ਕੱਢੀ l ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਪ੍ਰੇਮ ਚੰਦ ਬਾਂਸਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਇਹ ਯਾਤਰਾ ਸਰਵਹਿਤਕਾਰੀ ਵਿਦਿਆ ਮੰਦਿਰ ਤੋਂ ਸੁਰੂ ਹੋ ਕੇ ਬਨਾਰਸੀ ਬੋਪਰ ਅੰਨਦਾਨਾ ਭੂਲਣ ਕਰੋਦਾ ਚੱਠਾ ਗੋਬਿੰਦਪੁਰਾ ਖਨੌਰੀ ਖੁਰਦ ਹੁੰਦੀ ਹੋਈ ਵਾਪਿਸ ਖਨੌਰੀ ਆਈ l ਇਸ ਤੋਂ ਪਹਿਲਾਂ ਸਾਰਿਆਂ ਨੇ ਖੁਸ਼ੀ ਮਨਾਈ l ਇਸ ਮੋਕੇ ਤੇ ਪ੍ਰੇਮ ਚੰਦ ਬਾਂਸਲ , ਰਾਮ ਪਾਲ ਗੋਇਲ , ਕ੍ਰਿਸ਼ਨ ਕੁਮਾਰ ਗੋਇਲ , ਸੰਜੇ ਸਿੰਗਲਾ ,ਅਸੋਕ ਗਰਗ , ਜਗਦੀਸ਼ ਚੰਦ ਅਤੇ ਹੋਰ ਸੈਂਕੜੇ ਵਰਕਰ ਸਨ l