ਖਨੌਰੀ ਭਾਖੜਾ ਨਹਿਰ ਵਿੱਚ ਡਿੱਗਣ ਕਾਰਣ ਨੌਜਵਾਨ ਦੀ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਜੂਨ – ਪ੍ਰਦੀਪ ਕੁਮਾਰ ਪੁੱਤਰ ਲਾਲੂ ਰਾਮ ਉਮਰ 28 ਸਾਲ ਦੀ ਐਤਵਾਰ ਨੂੰ ਭਾਖੜਾ ਨਹਿਰ ਵਿੱਚ ਜਦੋਂ ਜੰਗਲ ਪਾਣੀ ਦੇ ਹੱਥ ਧੋਣ ਲੱਗਾ , ਅਚਾਨਕ ਨਹਿਰ ਵਿੱਚ ਡਿੱਗ ਗਿਆ l ਉਸ ਦੇ ਨਾਲ ਇੱਕ ਲੜਕਾ ਹੋਰ ਸੀ l ਉਸ ਨੇ ਬਚਾਉਂਂਣ ਦੀ ਕੋਸ਼ਿਸ਼ ਕੀਤੀ l ਪਾਣੀ ਦਾ ਬਹਾਵ ਇੰਨਾਂ ਤੇਜ ਸੀ ਕਿ ਉਸ ਨੂੰ ਬਚਾਅ ਨਹੀ ਸਕਿਆ l ਮੋਕੇ ਤੇ ਹੀ ਡੁੱਬ ਗਿਆ l ਜਿਸ ਦੀ ਲਾਸ਼ ਅੱਜ ਪਿੰਡ ਭੂਲਣ ਦੇ ਲਾਗਿਓ ਮਿਲ ਗਈ l ਮਿ੍ਤਕ ਯੂ ਪੀ ਦੇ ਅਯੋਧਆ ਜਿਲੇ ਦਾ ਰਹਿਣ ਵਾਲਾ ਸੀ l ਉਸ ਦਾ ਇੱਕ ਛੋਟਾ ਜਿਹਾ ਲੜਕਾ ਸੀ l ਲਾਲੂ ਰਾਮ ਖਨੌਰੀ ਵਿਖੇ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਤੇ ਰਿਟਾਇਰ ਤੋਂ ਬਾਆਦ ਖਨੌਰੀ ਵਿਖੇ ਰਹਿ ਰਿਹਾ ਸੀ l ਲਾਸ਼ ਨੂੰ ਉਸ ਦੇ ਪਿੰਡ ਲੈ ਜਾਇਆ ਗਿਆ ਤੇ ਸੰਸਕਾਰ ਕਰ ਦਿਤਾ l