3 ਕੁਇੰਟਲ 15 ਕਿੱਲੋ ਭੁੱਕੀ ਚੂਰਾ ਸਮੇਤ ਪਿਓ ਤੇ ਉਸ ਦੇ ਦੋ ਪੁੱਤਾਂ ਦੇ ਨਾਲ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਇੱਕ ਕਾਬੂ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਜੂਨ – ਲੋਕ ਸਭਾ ਹਲਕਾ ਸੰਗਰੂਰ ਦੀਆਂ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਨੌਰੀ ਪੁੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖਨੌਰੀ ਪੁਲੀਸ ਨੇ 3 ਕੁਇੰਟਲ 15 ਕਿੱਲੋ ਪਿਓ ਅਤੇ ਇਸ ਦੇ ਦੋ ਪੁੱਤਰਾਂ ਦੇ ਨਾਲ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ l ਜਿਨ੍ਹਾਂ ਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਡੀ ਐੱਸ ਪੀ ਮੂਨਕ ਸਰਦਾਰ ਬਲਜਿੰਦਰ ਸਿੰਘ ਪੰਨੂੰ ਨੇ ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਹਾਇਕ ਇੰਸਪੈਕਟਰ ਕੁਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਸਹਾਰਾ ਟਰੱਸਟ ਖਨੌਰੀ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਸ ਸਮੇਂ ਇਤਲਾਹ ਮਿਲੀ ਕਿ ਨੇੜਲੇ ਪਿੰਡ ਬਨਾਰਸੀ ਵਿਖੇ ਭੁੱਕੀ ਚੂਰਾ ਪੋਸਤ ਦੀ ਭਰੀ ਗੱਡੀ ਖਡ਼੍ਹੀ ਹੈ l ਪੁਲਸ ਨੇ ਮੌਕੇ ਤੇ ਰੇਡ ਕੀਤੀ ਤਾਂ ਗੱਡੀ ਵਿਚ ਭੁੱਕੀ ਚੂਰਾ ਪੋਸਤ ਦੀਆਂ ਬੋਰੀਆਂ ਰੱਖਿਆ ਹੋਇਆ ਸੀ l ਮੌਕੇ ਤੇ ਪੁੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ਕੀਤੇ ਵਿਅਕਤੀ ਤੋਂ ਪੁੱਛ ਗਿੱਛ ਦੌਰਾਨ ਖੁਲਾਸਾ ਹੋਇਆ ਕਿ ਸੁਖਦੇਵ ਕਲੋਨੀ ਖਨੌਰੀ ਦੇ ਬਾਹਰ ਵੀ ਇਕ ਗੱਡੀ ਖਡ਼੍ਹੀ ਹੈ ਜਿਸ ਦੇ ਵਿਚ ਭੁੱਕੀ ਚੂਰਾ ਪੋਸਤ ਦੀਆਂ ਬੋਰੀਆਂ ਲੱਦੀਆਂ ਹੋਈਆਂ ਹਨ। ਪੁਲਿਸ ਨੇ ਮੌਕੇ ਤੇ ਜਾ ਕੇ ਉਸ ਗੱਡੀ ਨੂੰ ਵੀ ਕਾਬੂ ਕਰਦਿਆਂ। ਪੁਲੀਸ ਦੀ ਜਾਂਚ ਦੌਰਾਨ ਇਸ ਗੱਡੀ ਦੇ ਮਾਲਕਾਂ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਪ੍ਰਗਟ ਸਿੰਘ , ਭਗਵਾਨ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਉਸਦੇ ਦੋ ਪੁੱਤਰ ਰਣਜੀਤ ਸਿੰਘ ਉਰਫ ਜੀਤਾ, ਜਗਪ੍ਰੀਤ ਸਿੰਘ ਵਾਸੀਆਨ ਬਨਾਰਸੀ ਵੱਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ ਛਿਆਲੀ ਪੰਦਰਾਂ ਸੋਲ਼ਾਂ ਪਚਾਸੀ ਐਨ ਡੀ ਪੀ ਐਸ ਐਕਟ ਤਹਿਤ ਪਰਚਾ ਦਰਜ ਕਰਕੇ ਇਕ ਵਿਅਕਤੀ ਨੂੰ ਕਾਬੂ ਕਰਦਿਆਂ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ l