ਮੂਬਾਇਲ ਅਤੇ ਕੈਸ਼ ਵਾਲਾ ਬੈਗ ਮੋੜ ਕੇ ਇਮਾਨਦਾਰੀ ਦਿਖਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਅਗਸਤ – ਜਿਥੇ ਅੱਜ ਕਲ ਪੰਜਾਬ ਵਿੱਚ ਠੱਗੀਆਂ ਦਾ ਦੋਰ ਦਿਨੋਂ ਦਿਨ ਵੱਧ ਰਿਹਾ ਹੈ , ਇਸ ਯੁੱਗ ਵਿੱਚ ਇੱਕ ਕੰਡਕਟਰ ਨੇ ਮੁਬਾਇਲ ਅਤੇ ਨਕਦੀ ਵਾਲਾ ਥੈਲਾ ਮਾਲਿਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ ਹੈ । ਸੋਨੂੰ ਸਿੰਘ ਜੋ ਕਿ ਪੰਜਾਬ ਰੋਡਵੇਜ਼ ਚੰਡੀਗੜ੍ਹ ਬਸ ਨੰਬਰ ਪੀ ਬੀ 65 , 3373 ਵਿੱਚ ਨੌਕਰੀ ਕਰਦਾ ਹੈ ਬਸ ਦਾ ਡਰਾਇਵਰ ਨਿਰਮਲ ਸਿੰਘ ਚੀਕੇ ਵਾਲਾ ਚਲਾ ਰਿਹਾ ਸੀ । ਉਸ ਨੂੰ ਬਸ ਵਿਚੋਂ ਮੂਬਾਇਲ ਅਤੇ ਨਕਦੀ ਵਾਲਾ ਥੈਲਾ ਮਿਲਿਆ , ਮਾਲਿਕ ਦੇ ਆਉਣ ਤੇ ਸੋਨੂੰ ਸਿੰਘ ਜੋ ਖਨੌਰੀ ਦੇ ਨਜ਼ਦੀਕ ਪਿੰਡ ਬੋਪਰ ਦਾ ਰਹਿਣ ਵਾਲਾ ਹੈ ਉਸ ਨੂੰ ਮੂਬਾਇਲ ਅਤੇ ਨਕਦੀ ਵਾਲਾ ਥੈਲਾ ਜਿਸ ਵਿੱਚ ਤਕਰੀਬਨ ਪੰਜਾਹ ਹਜਾਰ ਰੁਪਏ ਸੀ ਵਾਪਸ ਕੀਤੇ l ਮਿੱਥਲੇਸ਼ ਨੇ ਸੋਨੂੰ ਦਾ ਧੰਨਵਾਦ ਕੀਤਾ l