ਖਨੌਰੀ ਨੇੜਲੇ ਪਿੰਡ ਕਰੋਦਾ ਦੇ ਹੋਲੀ ਹਾਰਟ ਪਬਲਿਕ ਸਕੂਲ ਦਾ ਨਤੀਜਾ ਰਿਹਾ 100 %
15 ਬੱਚਿਆਂ ਵਿੱਚੋਂ 13 ਮੈਰਿਟ ਵਿੱਚ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਜੂਨ – ਹੋਲੀ ਹਾਰਟ ਪਬਲਿਕ ਸਕੂਲ ਕਰੌਦਾ (ਸੰਗਰੂਰ) ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ , ਸਕੂਲ ਦੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ l 15 ਬੱਚਿਆਂ ਵਿੱਚੋਂ 13 ਬੱਚੇ ਮੈਰਿਟ ਲਿਸਟ ਵਿੱਚ ਆਏ l ਜਿਸ ਵਿਚ ਅਮਰਜੀਤ ਕੌਰ ਸਪੁੱਤਰੀ ਸ਼੍ਰੀ ਸਤਬੀਰ ਸਿੰਘ ਨੇ 500 ਵਿੱਚੋ 474 ਅੰਕ ਲੈ ਕੇ ਪਹਿਲੇ ਨੰਬਰ ਤੇ ਰਹੀ। ਨੀਸੂ ਰਾਣੀ ਸਪੁੱਤਰੀ ਸ਼੍ਰੀ ਮਹਾਵੀਰ ਸਿੰਘ ਨੇ 500 ਵਿੱਚੋੰ 459 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ । ਸਚਿਨ ਸਿੰਘ ਸਪੁੱਤਰ ਸ਼੍ਰੀ ਦਰਸ਼ਨ ਸਿੰਘ ਨੇ 500 ਵਿੱਚੋੰ 450 ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਨੀਤ ਕੌਰ ਸਪੁੱਤਰੀ ਸ਼੍ਰੀ ਸੁਰਜਭਾਨ ਨੇ 500 ਵਿੱਚੋਂ 443 ਅੰਕ ਲਏ I ਅਭਿਸ਼ੇਕ ਸਿੰਘ ਸਪੁੱਤਰ ਸ਼੍ਰੀ ਕ੍ਰਿਸ਼ਨ ਸਿੰਘ ਨੇ 500 ਵਿੱਚੋਂ 439 ਅੰਕ ਲਏ । ਕਾਜਲ ਦੇਵੀ ਸਪੁੱਤਰੀ ਸ਼੍ਰੀ ਸੁਭੇ ਸਿੰਘ ਨੇ 500 ਵਿੱਚੋ 437 ਅੰਕ ਲਏ । ਅਭਿਸ਼ੇਕ ਸਿੰਘ ਸਪੁੱਤਰ ਸ਼੍ਰੀ ਰਾਮਨਿਵਾਸ਼ ਨੇ 500 ਵਿੱਚੋ 437 ਅੰਕ ਲਏ । ਸੰਜੂ ਰਾਣੀ ਸਪੁੱਤਰੀ ਸ਼੍ਰੀ ਸੁੰਦਰ ਨੇ 500 ਵਿੱਚੋ 422 ਅੰਕ ਲਏ । ਇਸ ਤਰਾਂ ਸਸ਼ੀ ਸਪੁੱਤਰ ਸ਼੍ਰੀ ਸਤਵੀਰ ਨੇ 500 ਵਿੱਚੋਂ 417 ਅੰਕ ਲਏ ਤੇ ਅੰਕਿਤ ਸਪੁੱਤਰ ਸ਼੍ਰੀ ਬੀਰਬਲ ਨੇ 500 ਵਿੱਚੋਂ 417 ਅੰਕ ਤੇ ਖੁਸ਼ੀ ਰਾਮ ਸਪੁੱਤਰ ਸ਼੍ਰੀ ਲਾਭ ਸਿੰਘ ਨੇ 500 ਵਿੱਚੋਂ 404 ਅੰਕ ਤੇ ਰਵੀ ਕੁਮਾਰ ਸਪੁੱਤਰ ਸ਼੍ਰੀ ਸੁਲਿੰਦਰ ਨੇ 500 ਵਿੱਚੋੰ 401 ਤੇ ਅਮਨਦੀਪ ਸਪੁੱਤਰ ਸ਼੍ਰੀ ਸੁਰਜੀਤ ਨੇ 500 ਵਿੱਚੋਂ 400 ਅੰਕ ਤੇ ਅੰਕੁਸ਼ ਸਪੁੱਤਰ ਸ਼੍ਰੀ ਤਾਰੀਫ ਸਿੰਘ ਨੇ 500 ਵਿੱਚੋਂ 382 ਅੰਕ ਤੇ ਵਿਜੈ ਸਪੁੱਤਰ ਸ਼੍ਰੀ ਬਲਜੀਤ ਨੇ 500 ਵਿੱਚੋਂ 355 ਅੰਕ ਤੇ ਗੁਰਮੀਤ ਸਪੁੱਤਰ ਸ਼੍ਰੀ ਸੱਜਣ ਸਿੰਘ ਨੇ 500 ਵਿੱਚੋਂ 347 ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਵੇਦਪ੍ਰਕਾਸ਼ ਜੀ ਨੇ ਅਧਿਆਪਕਾਂ ਦੀ ਮਿਹਨਤ ਦੀ ਸ਼ਰਾਨਾ ਕੀਤੀ ਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ I ਇਸ ਮੌਕੇ ਤੇ ਸ੍ਰੀ ਗੁਰਮੁਖ ਸਿੰਘ, ਸ਼੍ਰੀ ਬਿੱਟੂ ਸਿੰਘ , ਸ਼੍ਰੀਮਤੀ ਨੀਲਮ ਰਾਣੀ , ਸੁਨੀਤਾ ਦੇਵੀ , ਪੂਨਮ ਰਾਣੀ , ਸਿਮਰਨ , ਕਾਫੀ ,ਆਰਤੀ ਦੇਵੀ ,ਪਿੰਕੀ ਦੇਵੀ , ਰਬੀਨਾ ਰਾਣੀ ਸਟਾਫ ਮੈਂਬਰ ਮੌਜੂਦ ਸਨ। ਇਸ ਚੰਗੇ ਨਤੀਜੇ ਤੇ ਪਿੰਡ ਵਾਸੀਆਂ ਵਿੱਚ ਭਾਰੀ ਖੂਸ਼ੀ ਪਾਈ ਜਾ ਰਹੀ ਹੈ l