Thursday, September 29, 2022

ਪੰਜਾਬ ਪੁਲਿਸ ਵੱਲੋਂ ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ 

ਗ੍ਰਿਫਤਾਰ ਗੈਂਗਸਟਰ ਕਤਲ ਅਤੇ ਲੁੱਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸੀ ਲੋੜੀਂਦਾ: ਡੀਜੀਪੀ ਪੰਜਾਬ ਚੰਡੀਗੜ੍ਹ, 28 ਸਤੰਬਰ: -ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮਾਜ...

ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਜਤਿੰਦਰ ਜੋਰਵਾਲ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੰਗਰੂਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ‘ਹਾਫ਼ ਮੈਰਾਥਨ’ ’ਚ ਹਿੱਸਾ ਸੰਗਰੂਰ, 28 ਸਤੰਬਰ: -ਦੇਸ਼ ਦੀ ਆਜ਼ਾਦੀ ਲਈ ਆਪਣੀ...

ਸ਼ਹੀਦੇ ਆਜਮ ਸ:ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ

ਅਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ ਸੰਗਰੂਰ 28 ਸਤੰਬਰ  ( ਬਾਵਾ) - ਅੱਜ ਇਥੇ ਕਾ.ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਹੀਦੇ ਆਜਮ ਸ: ਭਗਤ ਸਿੰਘ...
spot_img
Homeਖਾਸ ਖਬਰਾਂਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਅਗਲੀ ਰਣਨੀਤੀ ਲਈ ਕੀਤੀ ਗਈ ਮੀਟਿੰਗ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਅਗਲੀ ਰਣਨੀਤੀ ਲਈ ਕੀਤੀ ਗਈ ਮੀਟਿੰਗ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਗਲੀ ਰਣਨੀਤੀ ਲਈ ਕੀਤੀ ਗਈ ਮੀਟਿੰਗ
ਕਮਲੇਸ਼ ਗੋਇਲ ਖਨੌਰੀ
ਖਨੋਰੀ 14 ਅਗਸਤ : ਪ੍ਰੋਫੈਸਰ ਅਮਨਦੀਪ ਖਨੌਰੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਿਜਲੀ ਸੋਧ ਬਿੱਲ ਦੁਬਾਰਾ ਤੋ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇ ਭਵਿੱਖੀ ਰਣਨੀਤੀ ਲਈ ਸੁਤਰਾਣਾ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ।ਸੂਬਾ ਆਗੂ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਵਾਅਦੇ ਮੁਤਾਬਿਕ ਰੱਦ ਕੀਤਾ ਬਿਜਲੀ ਸੋਧ ਬਿੱਲ ਮੁੜ ਤੋਂ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਜਿਹੀ ਹਰ ਗਤੀਵਿਧੀ ਦਾ ਡੱਟਕੇ ਵਿਰੋਧ ਕਰੇਗੀ। ਜਥੇਬੰਦੀ ਨੇ ਹਮੇਸਾਂ ਹੀ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਨਿਮਨ ਕਿਸਾਨੀ ਨੂੰ ਬਚਾਉਣ ਲਈ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦੇ ਹਰ ਹੁਕਮ ਤੇ ਡੱਟਕੇ ਪਹਿਰਾ ਦੇਵੇਗੀ । ਜਥੇਬੰਦੀ ਹਮੇਸਾ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਧਿਰ ਬਣਕੇ ਖੜਦੀ ਆਈ ਹੀ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਦ੍ਰਿੜ ਹੈ।
ਜਥੇਬੰਦੀ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸੇਰਗੜ , ਸਾਹਬ ਸਿੰਘ ਦੁਤਾਲ , ਸੁਖਦੇਵ ਸਿੰਘ ਹਰਿਆਊ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ਤੇ ਡੱਟਕੇ ਪਹਿਰਾ ਦੇਵਾਗੇ । ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਐਮ. ਐਸ਼ . ਪੀ ਲਾਗੂ ਕਰਨ ਦੇ ਵਾਅਦੇ ਤੋਂ ਮੁੱਕਰਨ ਸੰਬੰਧੀ ਅਗਲੀ ਰਣਨੀਤੀ ਤੇ ਵਿਚਾਰ ਵੀ ਚਰਚਾ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਸੰਘਰਸ ਦੋਰਾਨ ਕੀਤੇ ਵਾਅਦੇ ਪੁਗਾਏ ਨਹੀਂ ਜਾ ਰਹੇ। ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ – ਠੋਕੀ ਬਣੀ ਹੋਈ ਹੈ। ਅੱਜ ਸਰਕਾਰ ਐਮ.ਐਸ.ਪੀ ਤੇ ਕਾਨੂੰਨ ਬਣਾਉਣ ਤੋਂ ਵੀ ਮੁਨਕਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਪਰ ਅਫ਼ਸੋਸ ਸਰਕਾਰਾਂ ਕਿਸਾਨੀ ਦੀ ਸਾਰ ਨਹੀਂ ਲੈ ਰਹੀਆਂ ।ਕਿਸਾਨੀ ਨੂੰ ਖਤਮ ਕਰਨ ਲਈ ਸਾਜ਼ਿਸ਼ਾੰ ਕੀਤੀਆਂ ਜਾ ਰਹੀਆਂ ਨੇ ਜੋ ਬਰਦਾਸ਼ਤ ਕਰਨਯੋਗ ਨਹੀ ਹਨ। ਇਹਨਾਂ ਸਾਰੇ ਮੁੱਦਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤਿੱਖਾ ਸੰਘਰਸ ਕਰ ਰਹੀ ਹੈ । ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ । ਇਸ ਸਮੇਂ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ, ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ , ਸੂਬੇਦਾਰ ਨਰਾਤਾ ਸਿੰਘ , ਮਹਿਲਾ ਕਿਸਾਨ ਆਗੂ ਬੀਬੀ ਚਰਨਜੀਤ ਕੌਰ ਧੂੜੀਆਂ, ਸਾਹਿਬ ਸਿੰਘ ਦੁਤਾਲ , ਕੁਲਵੰਤ ਸਿੰਘ ਸੇਰਗੜ , ਕੁਲਦੀਪ ਸਿੰਘ ਦੁਤਾਲ , ਸਰਪੰਚ ਬੁੱਢਾ ਸਿੰਘ , ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ , ਸੂਬੇਦਾਰ ਨਰਾਤਾ ਸਿੰਘ ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਗਥਲਾ, ਪ੍ਰੋਫੈਸਰ ਅਮਨਦੀਪ ਸਿੰਘ , ਜਲੰਧਰ ਸਿੰਘ , ਸੁਬੇਗ ਸਿੰਘ, ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ , ਗੁਰਜੰਟ ਸਿੰਘ ਧੂਹੜ , ਅਮਰੀਕ ਸਿੰਘ ਦਿਓਗੜ , ਫ਼ਤਿਹ ਸਿੰਘ ਜੋਗੇਵਾਲਾ , ਜੋਰਾ ਸਿੰਘ ਭੂਤਗੜ , ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ , ਰਸਾਲ ਸਿੰਘ ਨਾਈਵਾਲਾ, ਰਾਜ ਸਿੰਘ ਭੁੱਲਰ , ਹਰਮੇਲ ਸਿੰਘ ਦਿੱਉਗੜ , ਬਿੰਦਰ ਸਿੰਘ ਹਰਿਆਊ ਕਲਾਂ ,ਰਾਜਾ ਸਿੰਘ ਸੇਰਗੜ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine
Google search engine
Google search engine

Most Popular

Recent Comments