*ਕੌਮੀ ਸੇਵਾ ਯੋਜਨਾ (ਐੱਨ ਐੱਸ ਐੱਸ )ਨੌਜਵਾਨਾਂ ਲਈ ਮਾਰਗ ਦਰਸ਼ਕ – ਡਾ.ਰਜਨੀਸ਼ ਗੁਪਤਾ*
ਕਮਲੇਸ਼ ਗੋਇਲ ਖਨੌਰੀ
ਖਨੌਰੀ 05 ਅਗਸਤ –
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਓਰੀਐਨਟੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਸਰਮਾਇਆ ਉਸ ਦੇ ਨੌਜਵਾਨ ਹੁੰਦੇ ਹਨ ਤੇ ਨੌਜਵਾਨਾਂ ਦੇ ਲਈ ਕੌਮੀ ਸੇਵਾ ਯੋਜਨਾ ਇਕ ਚੰਗਾ ਮਾਰਗ ਦਰਸ਼ਕ ਸਾਬਤ ਹੁੰਦੀ ਹੈ। ਇਸ ਮੌਕੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ , ਡਾ ਦਿਲਵਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਅਤੇ ਡਾ ਦਿਲਵਰ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਐੱਨ. ਐੱਸ.ਐੱਸ ਵਾਲੰਟੀਅਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਦੇ ਅੰਦਰ ਅਥਾਹ ਸ਼ਕਤੀ ਹੁੰਦੀ ਹੈ ਤੇ ਅੱਜ ਸਾਡੇ ਮੁਲਕ ਨੂੰ ਉਸ ਸ਼ਕਤੀ ਉਸ ਊਰਜਾ ਦੀ ਬਹੁਤ ਜ਼ਰੂਰਤ ਹੈ । ਉਨ੍ਹਾਂ ਨੇ ਐੱਨ ਐੱਸ ਐੱਸ ਦੀ ਵੱਖ ਵੱਖ ਗਤੀਵਿਧੀਆਂ ਜਿਸ ਵਿੱਚ ਇਕ ਰੋਜ਼ਾ ਕੈਂਪ , ਸਪੈਸ਼ਲ ਕੈਂਪ , ਇੰਟਰਸਟੇਟ ਟੂਰ, ਹਾਈਕਿੰਗ ਟਰੈਕਿੰਗ ਕੈਂਪ ਅਤੇ ਯੁਵਕਾਂ ਨਾਲ ਸਬੰਧਤ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਬਾਰੇ ਰੋਸ਼ਨੀ ਪਾਈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲਗਾਤਾਰ ਭਾਗ ਲੈਣ ਵਾਲੇ ਵਾਲੰਟੀਅਰਜ਼ ਨੂੰ ਦੋ ਸਾਲ ਬਾਅਦ ਏ ਸਰਟੀਫਿਕੇਟ ਫਿਰ ਬੀ ਤੇ ਸੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਂਦੇ ਹਨ l ਇਸ ਤੋਂ ਇਲਾਵਾ ਨੌਜਵਾਨ ਵਰਗ ਸਮਾਜ ਸੇਵਾ ਨਾਲ ਓਤ ਪ੍ਰੋਤ ਵੀ ਹੁੰਦਾ ਹੈ । ਪ੍ਰੋਗਰਾਮ ਅਫਸਰ ਸਰਦਾਰ ਪਰਗਟ ਸਿੰਘ ਸਟੇਟ ਐਵਾਰਡੀ ਅਧਿਆਪਕ ਦੇ ਵਿਦਿਆਰਥੀਆਂ ਨੇ ਗੀਤ ਅਤੇ ਬੈਂਡ ਦੇ ਨਾਲ ਪ੍ਰੋਗਰਾਮ ਨੂੰ ਖੁਬਸੁਰਤ ਬਣਾਇਆ।
ਪ੍ਰੋਗਰਾਮ ਅਫ਼ਸਰ ਮਨੋਜ ਥਾਪਰ ਨੇ ਸਭ ਦਾ ਧੰਨਵਾਦ ਕੀਤਾ। ਸਾਦੇ ਅਤੇ ਸਿੱਖਿਆ ਭਰਪੂਰ ਇਸ ਪ੍ਰੋਗਰਾਮ ਦੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਕਰਮਜੀਤ ਕੌਰ, ਸ੍ਰੀਮਤੀ ਸੁਰਿੰਦਰ ਕੌਰ, ਸ. ਚਰਨਜੀਤ ਸਿੰਘ , ਸ੍ਰੀ ਹਰਪ੍ਰੀਤ , ਸ੍ਰੀਮਤੀ ਪਰਮਿੰਦਰ ਕੌਰ , ਸ੍ਰੀਮਤੀ ਗੁਰਦੀਪ ਕੌਰ , ਸ੍ਰੀਮਤੀ ਕਿਰਨ ਦੀਪ ਕੌਰ ਅਤੇ 210 ਨਵੇਂ ਵਾਲੰਟੀਅਰਜ਼ ਨੇ ਭਾਗ ਲਿਆ।