ਰਾਜਨੀਤਿਕ ਆਗੂ ਚੋਣਾਂ ਦੌਰਾਨ ਘੱਗਰ ਦੇ ਮੁੱਦੇ ਨੂੰ ਉਛਾਲ ਕੇ ਵੋਟਾਂ ਤਾਂ ਬਟੋਰ ਲੈਂਦੇ ਹਨ ਜਿੱਤਣ ਮਗਰੋਂ ਉਹਨਾਂ ਦੀ ਕੋਈ ਸਾਰ ਨਹੀਂ ਲੈਂਦੇ ਤੇ ਘੱਗਰ ਦੇ ਨੇੜਲੇ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਹੜ੍ਹਾਂ ਦਾ ਕਹਿਰ ਪਿੰਡੇ ਤੇ ਹੰਡਾਉਣਾ ਪੈਂਦਾ ਹੈ ।
ਇਸ ਵਾਰ ਵੀ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ, ‘ਆਪ’ ਦੇ ਉਮੀਦਵਾਰ ਡਾ. ਬਲਵੀਰ ਸਿੰਘ, ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਅਤੇ ਡਾ. ਧਰਮਵੀਰ ਗਾਂਧੀ ਨੇ ਘੱਗਰ ਨੂੰ ਚੋਣ ਮੁੱਦਾ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ।
ਤੁਸੀਂ ਕਾਂਗਰਸ ਚੱਕ ਦਿਓ, ਉਹ ਘੱਗਰ ਚੁੱਕ ਦੇਵਾਂਗਾ
ਪਿਛਲੇ ਸਾਲ ਜੂਨ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਨੂੰ ਘਰੋਂ ਬੇਕਰ ਹੋਣ ਦੇ ਨਾਲ-ਨਾਲ ਫ਼ਸਲਾਂ ਬਰਬਾਦੀ ਤੇ ਜਾਨੀ ਮਾਲੀ ਨੁਕਸਾਨ ਝੱਲਣਾ ਪਿਆ ਹੈ ਜਦੋਂਕਿ ਘੱਗਰ ਦਾ ਸਥਾਈ ਹੱਲ ਕਰਵਾਉਣ ਦੇ ਵਾਅਦੇ ਕਰਕੇ ਅਨੇਕਾਂ ਰਾਜਨੀਤਿਕ ਆਗੂ ਸੰਸਦ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ ਪਰ ਵੋਟਰ ਘੱਗਰ ਦੀ ਮਾਰ ਤੋਂ ਨਿਜਾਤ ਨਹੀਂ ਪਾ ਸਕੇ ।
ਹਲਕਾ ਸ਼ੁਤਰਾਣਾ ਦਾ ਪਿੰਡ ਮਰੋੜੀ, ਮਰਦਦੈਹੜੀ, ਹਰਚੰਦਪੁਰਾ, ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਆਰਕਾ ਪਰ ਊਜਾਂ, ਸਿਉਨਾ, ਕਾਠ, ਸੁਧਾਰਨਪੁਰ, ਅਰਨੇਟੂ ਡੇਰਾ ਝੀਲ, ਡੇਰਾ ਬੀਕਾਨੇਰੀਆਂ, ਕਰਤਾਰਪੁਰ, ਸ਼ਤਰਾਣਾ, ਗੁਲਾੜ੍ਹ, ਜੋਗੇਵਾਲ ਆਦਿ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਸੀ ‘ਤੁਸੀਂ ਕਾਂਗਰਸ ਚੱਕ ਦਿਓ, ਉਹ ਘੱਗਰ ਚੁੱਕ ਦੇਵਾਂਗਾ’; l
ਜਿੱਤਣ ਤੋਂ ਬਾਅਦ ਉਨ੍ਹਾਂ ਆਪਣੀ ਖੁਸ਼ਕੀ ਤਾਂ ਚੱਕ ਲਈ, ਘੱਗਰ ਦਾ ਕਹਿਰ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਚਾਰ ਵਾਰ ਸੰਸਦ ਮੈਂਬਰ ਤੇ ਇਕ ਵਾਰ ਕੇਂਦਰ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਰਹੇ ਹਨ। ਉਨ੍ਹਾਂ ਵੱਲੋਂ ਸਿਰਫ ਇੱਕ ਵਾਰ ਘੱਗਰ ਨੂੰ ਖਨੋਰੀ ਕੋਲੋਂ ਚੌੜ ਕਰਨ ਲਈ 140 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ।
ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡਾ. ਧਰਮਵੀਰ ਗਾਂਧੀ ਦਾ ਦਾਅਵਾ ਸੀ ਕਿ ਜਿੱਤਣ ਮਗਰੋਂ ਉਨ੍ਹਾਂ ਦਾ ਮੁੱਖ ਮਕਸਦ ਘੱਗਰ ਦਾ ਹੱਲ ਕਰਾਉਣਾ ਹੋਵੇਗਾ ਪਰ ਉਹ ਹੁਣ ਪੂਰਾ ਨਹੀਂ ਹੋਇਆ।
ਇਹ ਵੀ ਪੜ੍ਹੋ ਕੌਮੀ ਪਾਰਟੀਆਂ ਢਾਹ ਰਹੀਆਂ ਨੇ ਅੰਨਦਾਤਾ ਤੇ ਕਹਿਰ
ਲੋਕਾਂ ਦਾ ਦੋਸ਼ ਹੈ ਕਿ ਘੱਗਰ ਦੇ ਬੰਨ੍ਹੇ ਮਜਬੂਤ ਕਰਨ ਦੇ ਨਾਂ ਤੇ ਕਰੋੜਾਂ ਰੁਪਏ ਇਧਰੋਂ ਉਧਰ ਹੋ ਜਾਂਦੇ ਹਨ। ਇਸ ਵਾਰ ਵੀ ਘੱਗਰ ਦੇ ਬੰਨਿਆਂ ਦੀ ਮਜਬੂਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ।
ਪਿੰਡ ਅਰਨੇਟੂ ਦੇ ਲੋਕਾਂ ਦਾ ਕਹਿਣਾ ਹੈ ਕਿਹਾ ਕਿ ਘੱਗਰ ਦਰਿਆ ਦਾ ਇੱਕ ਕਿਨਾਰਾ ਹੜ੍ਹ ਵਿਚ ਵਹਿ ਜਾਣ ਕਾਰਨ ਪਿੰਡ ਨੂੰ ਹੜ੍ਹ ਦੀ ਬੁਰੀ ਮਾਰ ਝੱਲਣੀ ਪਈ ਹੈ ਗਰੀਬਾਂ ਦੇ ਮਕਾਨ ਅਤੇ ਪਸ਼ੂ ਰੁੜ੍ਹ ਗਏ ਸਨ ਜਿਨਾਂ ਦਾ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੁਰਗੀ ਅਤੇ ਬੱਕਰੀ ਦਾ ਮੁਆਵਜ਼ਾ ਦੇਣ ਦਾ ਦਾਅਵਾ ਕੀਤਾ ਸੀ।
ਪਿੰਡਾਂ ਨੂੰ ਅਤੇ ਸਬ ਡਿਵੀਜ਼ਨ ਪਾਤੜਾਂ ਨਾਲ ਜੋੜਨ ਵਾਲੀਆਂ ਸੜਕਾਂ ਦੇ ਹੜ੍ਹਾਂ ਵਿਚ ਰੁੜ੍ਹ ਜਾਣ ਨਾਲ ਬੁਰਾ ਹਾਲ ਹੈ। ਮਕਾਨਾਂ ਵਿੱਚ ਪਈਆਂ ਤਰੇੜਾਂ ਅਤੇ ਖਰਾਬ ਹੋਏ ਟਿਊਬਵੈਲਾਂ ਦੇ ਬੋਰ ਹੜ੍ਹ ਦੀ ਦਾਸਤਾਨ ਨੂੰ ਬਿਆਨ ਕਰਦੇ ਹਨ। ਘੱਗਰ ਬੈਲਟ ਵਿੱਚ ਵੱਸ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਨਾਲ ਬਰਬਾਦ ਹੋਈਆਂ ਜ਼ਮੀਨਾਂ ਉਨ੍ਹਾਂ ਨੂੰ ਪੱਲਿਉਂ ਪੈਸੇ ਖਰਚ ਕਰਕੇ ਪੱਧਰੀਆਂ ਕਰਨੀਆਂ ਪਈਆਂ ਹਨ।
1 Comment
ਭਾਰਤ ਵਿੱਚ ਲੋਕਤੰਤਰ ਨੂੰ ਬਚਾਉਣਾ ਸਮੇਂ ਦੀ ਲੋੜ - Punjab Nama News
4 ਮਹੀਨੇ ago[…] […]
Comments are closed.