ਕੇਂਦਰ ਵੱਲੋਂ ਕਿਸਾਨ ਅੰਦੋਲਨ ‘ਤੇ ਕੀਤਾ ਇਕ ਹੋਰ ਵਾਰ ਹੋਇਆ ਉਜਾਗਰ

262

ਕੇਂਦਰ ਵੱਲੋਂ ਕਿਸਾਨ ਅੰਦੋਲਨ ‘ਤੇ ਕੀਤਾ ਇਕ ਹੋਰ ਵਾਰ ਹੋਇਆ ਉਜਾਗਰ

ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਬੰਦ ਕਰਨ ਤੇ ਕਰਮਚਾਰੀਆਂ ਦੇ ਘਰਾਂ ’ਤੇ ਛਾਪੇ ਮਾਰਨ ਦੀਆਂ ਧਮਕੀਆਂ ਦਿੱਤੀਆਂ: ਜੈਕ ਡੋਰਸੀ

ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਜੋ ਕੁਝ ਵੀ ਕੀਤਾ ਉਹ ਜੱਗ ਜ਼ਾਹਿਰ ਹੈ, ਪਰ ਟਵਿਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਫ਼ਸਰ ਜੈਕ ਡੋਰਸੀ ਨੇ ਦੱਸਿਆ ਹੈ ਕਿ ਟਵਿਟਰ ਪਲੇਟਫ਼ਾਰਮ ਨੂੰ ਭਾਰਤ ਵਿੱਚ ਚਲਦੇ ਕਿਸਾਨ ਅੰਦੋਲਨ ਦੌਰਾਨ ਸਰਕਾਰੀ ਦਬਾਅ ਦਾ ਸ਼ਿਕਾਰ ਹੋਣਾ ਪਿਆ ਸੀ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਟਵਿਟਰ ਨੂੰ ਭਾਰਤ ਵਿੱਚ ਬੰਦ ਕਰਨ ਤੱਕ ਦੀ ਧਮਕੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਫਲਸਰੂਪ ਬਹੁਤ ਕੁਝ ਅਜਿਹਾ ਹੋਇਆ ਜਿਸ ਤੋਂ ਹਾਲੇ ਵੀ ਪਰਦਾ ਉੱਠਣਾ ਬਾਕੀ ਹੈ।

ਜੈਕ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਦੀ ਗੱਲ ਨਾ ਮੰਨਣ ਉਪਰ ਟਵਿਟਰ ਦੇ ਕਰਮਚਾਰੀਆਂ ਦੇ ਘਰਾਂ ‘ਤੇ ਛਾਪੇ ਮਾਰਨ, ਟਵਿਟਰ ਬੰਦ ਕਰਨ ਦੀਆਂ ਧਮਕੀਆਂ ਆਈਆਂ ਸਨ।

ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਆਪਣੀ ਸਰਕਾਰ ਨੂੰ ਸੱਚਾ ਦੱਸਦਿਆਂ ਜੈਕ ਦੇ ਬਿਆਨਾਂ ਨੂੰ ਨਿਰਾ ਝੂਠ ਕਰਾਰ ਦਿੱਤਾ ਹੈ।
ਡੋਰਸੀ ਦੇ ਦਾਅਵਿਆਂ ਨੂੰ ਖ਼ਾਰਜ ਕਰਦੇ ਹੋਏ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰ ਸ਼ੇਖਰ ਨੇ ਟਵੀਟ ਕੀਤਾ ਕਿ ਡੋਰਸੀ ਦੇ ਸਮੇਂ ਦੌਰਾਨ ਟਵਿਟਰ ਪ੍ਰਸ਼ਾਸਨ ਨੂੰ ਭਾਰਤੀ ਕਾਨੂੰਨ ਦੀ ਪ੍ਰਭੂ ਸੱਤਾ ਨੂੰ ਸਵੀਕਾਰ ਕਰਨ ਵਿੱਚ ਮੁਸ਼ਕਲ ਆਈ ਸੀ। ਕੋਈ ਵੀ ਜੇਲ੍ਹ ਨਹੀਂ ਗਿਆ ਅਤੇ ਟਵਿਟਰ ਨੂੰ ਬੰਦ ਕਰ ਦਿੱਤਾ ਗਿਆ।

ਨੋਟ: ਜੇਕਰ ਤੁਹਾਡੇ ਕੋਲ ਕੋਈ ਵੱਡੀ ਖ਼ਬਰ ਹੈ, ਤਾਂ ਤੁਸੀਂ ਉਸ ਨੂੰ ਸਮੇਤ ਸਬੂਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪੁਰਾਣੇ ਕੰਮਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਖ਼ਬਰ ਸਹੀ ਹੋਣ ਦੀ ਸੂਰਤ ਵਿੱਚ ਜ਼ਰੂਰ ਲੱਗੇਗੀ, ਚਾਹੇ ਕਿਸੇ ਦੇ ਵੀ ਖ਼ਿਲਾਫ਼ ਹੋਵੇ। ਡਰਨਾ ਨਹੀਂ ਹੈ,ਅਸੀਂ ਪੰਜਾਬ ਨੂੰ ਬਣਾਉਣਾ ਹੈ। ਪੰਜਾਬ ਨਾਮਾ ਦੇ ਨਾਲ ਖਲੋਣਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ Google Store ‘ਤੇ ਸਾਡੇ  ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Punjab Nama ਦੇ YouTube ਚੈਨਲ ਨੂੰ Subscribe ਕਰ ਲਵੋ। Punjab Nama ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ ਫੋਲੋ ਕਰ ਸਕਦੇ ਹੋ।

ਨੋਟ:: ਪੰਜਾਬ ਨਾਮਾ ਵਟਸਐਪ ਪਾਠਕ ਸਮੂਹ ਦਾ ਹਿੱਸਾ ਬਣਨ ਲਈ ਇਸ ਲਿੰਕ ਨੂੰ ਦੱਬੋ ਤੇ ਇਸ ਸਮੂਹ ਦਾ ਹਿੱਸਾ ਬਣੋ। ਵੱਡੀਆਂ ਖ਼ਬਰਾਂ ਦੇ ਲਿੰਕ ਅਤੇ ਹਫ਼ਤਾਵਾਰੀ ਅੰਕ ਦੇ ਲਿੰਕ ਇਸੇ ਸਮੂਹ ਵਿੱਚ ਸਾਂਝਾ ਕੀਤਾ ਜਾਇਆ ਕਰੇਗਾ। ਤੁਸੀਂ ਆਪ ਵੀ ਇਸ ਦਾ ਹਿੱਸਾ ਬਣੋ ਅਤੇ ਆਪਣੇ ਸੁਹਿਰਦ ਜਾਣਕਾਰਾਂ ਨੂੰ ਵੀ ਇਸ ਦਾ ਹਿੱਸਾ ਬਣਨ ਦਾ ਸੁਝਾਅ ਦਿਓ। ਧੰਨਵਾਦ ਗੁਰਮਿੰਦਰ ਸਮਦ
Follow this link to join my WhatsApp group: https://chat.whatsapp.com/BSnEygMSz1l9czBfrEchJv

Google search engine
Previous articleਮਹਿਲਾ ਜੂਨੀਅਰ ਏਸ਼ੀਆ ਕੱਪ: ਭਾਰਤ ਨੇ ਜਿੱਤਿਆ ਪਲੇਠਾ ਹਾਕੀ ਖਿਤਾਬ
Next articleਪੰਜਾਬ ਵਿੱਚ ਭੂਚਾਲ
ਗੁਰਮਿੰਦਰ ਸਿੰਘ ਸਮਦ, ਪਿਛਲੇ ਕਰੀਬ 25 ਸਾਲਾਂ ਤੋਂ ਭਾਰਤੀ ਪੱਤਰਕਾਰੀ ਵਿੱਚ ਵੱਖੋ ਵੱਖ ਫਾਰਮੈਟ ਨਾਲ ਸਚਾਈ ਦਾ ਪਤਾ ਲਾਉਣ ਦੀ ਕੋ‌ਸ਼ਿਸ਼ ਕਰਦੇ ਕਰਦੇ ਗੁਆਚ ਗਏ ਸਨ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੱਤਰਕਾਰੀ ਦੇ ਮਿਆਰ ਨੂੰ ਹੋਰ ਸੁਧਾਰਨ ਦੀ ਜਾਚ ਸਿੱਖ ਰਹੇ ਹਨ। ਪੰਜਾਬ ਨੂੰ ਦਰਪੇਸ਼ ਪਰਦੇ ਦੇ ਪਿੱਛੇ ਦੀਆਂ ਅਲਾਮਤਾਂ ਨੂੰ ਬੇਪਰਦਾ ਕਰਨ ਦੀ ਬਹੁਤ ਔਖੀ ਕਸ਼ਮਕਸ਼ ਵਿੱਚ ਰੱਸੇ ਨੂੰ ਲੱਭ ਰਹੇ ਹਨ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ETV ਭਾਰਤ, PUNJAB TODAY ਅਤੇ NRI TV ਦੇ ਸੰਪਾਦਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਪੀਲੀ ਪੱਤਰਕਾਰੀ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੇ 'ਤੇ ਨੌਕਰੀ ਤੋਂ ਕਈ ਵਾਰ ਹੱਥ ਵੀ ਧੋ ਚੁੱਕੇ ਹਨ। ਸਾਫ਼ ਹੱਥਾਂ ਨਾਲ ਅਜੋਕੀ ਪੱਤਰਕਾਰੀ ਸਿੱਖ ਰਹੇ ਇਸ ਬੰਦੇ ਨੂੰ, ਤੁਸੀਂ ਹੇਠਲੇ ਲਿੰਕ 'ਤੇ ਵੀ ਲੱਭ ਸਕਦੇ ਹੋ।