ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕੀਤੀ ਗਈ ਅਗਲੀ ਰਣਨੀਤੀ ਤੇ ਵਿਚਾਰ ਚਰਚਾ਼…
ਕਮਲੇਸ਼ ਗੋਇਲ ਖਨੌਰੀ
ਖਨੌਰੀ 23 ਜੁਲਾਈ :- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਭਵਿੱਖੀ ਰਣਨੀਤੀ ਲਈ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ।ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕੀਤੀ। ਸੂਬਾ ਆਗੂ ਹਰਭਜਨ ਸਿੰਘ ਬੁੱਟਰ ਅਤੇ ਬਲਾਕ ਪਾਤੜਾਂ ਦੇ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਹਮੇਸਾ ਹੀ ਬੇਇਨਸਾਫ਼ੀ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਨਿਮਨ ਕਿਸਾਨੀ ਨੂੰ ਬਚਾਉਣ ਲਈ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦੇ ਹਰ ਹੁਕਮ ਤੇ ਡੱਟਕੇ ਪਹਿਰਾ ਦੇਵੇਗੀ । ਜਥੇਬੰਦੀ ਹਮੇਸ਼ਾ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਧਿਰ ਬਣਕੇ ਖੜਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਦ੍ਰਿੜ ਹੈ।
ਜਥੇਬੰਦੀ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸੇਰਗੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ 25 ਜਲ਼ਾਈ ਨੂੰ ਪਾਤੜਾਂ ਦਾਣਾ – ਮੰਡੀ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ । ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਐਮ. ਐਸ਼ . ਪੀ ਲਾਗੂ ਕਰਨ ਦੇ ਵਾਅਦੇ ਤੋਂ ਮੁੱਕਰਨ ਸੰਬੰਧੀ ਅਗਲੀ ਰਣਨੀਤੀ ਤੇ ਵਿਚਾਰ ਚਰਚਾ ਕੀਤੀ ਜਾਵੇਗੀ । ਕਿਉਂਕਿ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਸੰਘਰਸ ਦੋਰਾਨ ਕੀਤੇ ਵਾਅਦੇ ਪੁਗਾਏ ਨਹੀਂ ਜਾ ਰਹੇ। ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ – ਠੋਕੀ ਬਣੀ ਹੋਈ ਹੈ। ਅੱਜ ਸਰਕਾਰ ਐਮ.ਐਸ.ਪੀ ਤੇ ਕਾਨੂੰਨ ਬਣਾਉਣ ਤੋ ਵੀ ਮੁਨਕਰ ਹੋ ਚੁੱਕੀ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨ ਆਗੂਆਂ ਤੇ ਨਾਜਾਇਜ਼ ਤੋਰ ਤੇ ਤਿੱਨ ਸੌ ਦੋ ਦੇ ਪਰਚੇ ਦਰਜ ਕੀਤੇ ਹੋਏ ਹਨ। ਜਦਕਿ ਅਜੇ ਮਿਸ਼ਰਾ ਟੈਨੀ ਤੇ ਉਸਦੇ ਹੋਰ ਮੁਲਜ਼ਮ ਸਾਥੀ ਖੁੱਲੇ ਘੁੰਮ ਰਹੇ ਹਨ। ਪੀੜਤ ਧਿਰ ਅਜੇ ਵੀ ਇਨਸਾਫ ਲਈ ਸੰਘਰਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਪਰ ਅਫ਼ਸੋਸ ਸਰਕਾਰਾਂ ਕਿਸਾਨੀ ਦੀ ਸਾਰ ਨਹੀਂ ਲੈ ਰਹੀਆਂ ।ਕਿਸਾਨੀ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਬਰਦਾਸ਼ਤ ਕਰਨਯੋਗ ਨਹੀ ਹਨ। ਇਹਨਾਂ ਸਾਰੇ ਮੁੱਦਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤਿੱਖਾ ਸੰਘਰਸ ਕਰ ਰਹੀ ਹੈ । ਉਨਾਂ ਨੇ ਪੰਜਾਬ ਦੇ ਲੋਕਾ ਨੂੰ ਕਿਸਾਨੀ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। ਜਥੇਬੰਦੀ ਦੇ ਅਗਲੇਰੇ ਪ੍ਰੋਗਰਾਮਾਂ ਬਾਰੇ ਦੱਸਿਆ ਕਿ 30 ਜੁਲਾਈ ਨੂੰ ਬਾਦਸ਼ਾਹਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਨਾਟਕ ਅਤੇ ਤਕਰੀਰਾਂ ਕੀਤੀਆਂ ਜਾਣਗੀਆਂ । ਕੇਦਰ ਸਰਕਾਰ ਤੱਕ ਆਪਣਾ ਰੋਸ ਪ੍ਰਗਟ ਕਰਨ ਲਈ 31 ਜੁਲਾਈ ਨੂੰ ਪਟਿਆਲਾ ਵਿਖੇ ਰੇਲ ਆਵਾਜਾਈ ਰੋਕਕੇ ਆਪਣਾ ਰੋਸ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ । ਉਨਾਂ ਪੰਜਾਬ ਦੀ ਨੋਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਨੌਜਵਾਨ ਸਰਕਾਰਾਂ ਦੀਆ ਚਾਲਾਂ ਤੋਂ ਸਾਵਧਾਨ ਰਹਿਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਪੰਜਾਬ ਦੀ ਭਲੇ ਲਈ ਇਕਜੁਟਤਾ ਨਾਲ ਕੰਮ ਕਰਨ। ਕਿਸਾਨ ਆਗੂਆਂ ਨੇ ਲੋਕਾਂ ਨੂੰ ਰੇਲ ਰੋਕੂ ਰੋਸ ਪ੍ਰਦਰਸ਼ਨਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਕਿਹਾ। ਇਸ ਸਮੇਂ ਕਿਸਾਨ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ , ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ , ਸੂਬੇਦਾਰ ਨਰਾਤਾ ਸਿੰਘ , ਮਹਿਲਾ ਕਿਸਾਨ ਆਗੂ ਬੀਬੀ ਚਰਨਜੀਤ ਕੌਰ ਧੂੜੀਆਂ, ਪ੍ਰਧਾਨ ਕੁਲਵੰਤ ਸਿੰਘ ਸੇਰਗੜ , ਸਾਹਿਬ ਸਿੰਘ ਦੁਤਾਲ , ਕੁਲਦੀਪ ਸਿੰਘ ਦੁਤਾਲ, ਸਰਪੰਚ ਬੁੱਢਾ ਸਿੰਘ , ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ, ਸੂਬੇਦਾਰ ਨਰਾਤਾ ਸਿੰਘ , ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਗਥਲਾ , ਜਲੰਧਰ ਸਿੰਘ , ਸੁਬੇਗ ਸਿੰਘ , ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ , ਗੁਰਜੰਟ ਸਿੰਘ ਧੂਹੜ , ਅਮਰੀਕ ਸਿੰਘ ਦਿਓਗੜ , ਫ਼ਤਿਹ ਸਿੰਘ ਜੋਗੇਵਾਲਾ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ , ਰਸਾਲ ਸਿੰਘ ਨਾਈਵਾਲਾ , ਰਾਜ ਸਿੰਘ ਭੁੱਲਰ , ਹਰਮੇਲ ਸਿੰਘ ਦਿੱਉਗੜ , ਬਿੰਦਰ ਸਿੰਘ ਹਰਿਆਊ ਕਲਾਂ ,ਰਾਜਾ ਸਿੰਘ ਸੇਰਗੜ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।