ਇਕ ਕਾਗ਼ਜ਼ ਦੇ ਟੁਕੜੇ ਨੇ, ਲੋਕਾਂ ਦਾ ਉਜਾੜਾ ਕਰ ਦਿੱਤਾ ।
ਇਕ ਅਫ਼ਸਰ ਨੇ ਪਟਿਆਲਾ ਨੂੰ ਪੂਰਾ ਡੁੱਬਣ ਕਿਨਾਰੇ ਕਰ ਦਿੱਤਾ
ਬਹੁਤ ਅਫ਼ਸੋਸ ਵਾਲੀ ਗੱਲ ਜਾਪਦੀ ਹੈ ਜਦੋਂ ਪਟਿਆਲਾ ਜ਼ਿਲ੍ਹਾ ਹੜ੍ਹਾਂ ਦੀ ਕਗਾਰ ‘ਤੇ ਫੇਰ ਖੜੋ ਗਿਆ ਹੈ।
ਪਟਿਆਲਾ ਸ਼ਹਿਰ ਦੀ ਡਿਪਟੀ ਕਮਿਸ਼ਨਰ ਸਿੱਧੀ ਸਿੱਧੀ ਇਹਨਾਂ ਹਾਲਤਾਂ ਲਈ ਜ਼ਿੰਮੇਵਾਰ ਹੈ।
ਮੀਡੀਆ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਖ਼ਬਰਾਂ ਛਪ ਰਹੀ ਹਨ, ਵੀਡੀਓ ਵੀ ਚੱਲ ਰਹੇ ਹਨ, ਕਿ ਪਟਿਆਲਾ ਵਿੱਚ ਉਹ ਵੱਡੇ ਕਦਮ ਨਹੀਂ ਚੱਕੇ ਜਾ ਰਹੇ, ਜੋ ਹੜ੍ਹਾਂ ਦੀ ਸਥਿਤੀ ਪਟਿਆਲਾ ਸ਼ਹਿਰ ਅਤੇ ਜ਼ਿਲ੍ਹਾ ਬਚਾਇਆ ਜਾ ਸਕੇ। ਪਰ ਇਸ ਅਫ਼ਸਰ ਨੇ ਆਪਣੀਆਂ ਤਕਰੀਰਾਂ ਜਾਰੀ ਰੱਖੀਆਂ, ਕਿਸੇ ਦੀ ਨਾ ਸੁਣੀ। ਅੱਜ ਹਾਲਾਤ ਸਾਡੇ ਸਾਹਮਣੇ ਹਨ।
ਵਾਤਾਅਨੁਕੂਲਿਤ ਕਮਰਿਆਂ ਵਿੱਚ ਬੈਠ ਕੇ ਤੁਸੀਂ ਇਕ ਛੋਟੇ ਜਿਹੇ ਕਿਹਾ ਤੇ ਦਸਤਖ਼ਤ ਕਰ ਦਿੱਤੇ ਕਿ ਉੱਜੜ ਜਾਓ, ‘ਤੇ ਮਸਕੀਨ ਸਮਾਜ ਉਪਰ ਬਿਪਤਾ ਡਿੱਗ ਪਈ, ਮੈਡਮ ਨੇ ਬਹੁਤ ਸੋਖਿਆਂ ਬੋਲ ਦਿੱਤਾ ਕਿ ਜੋ ਹੁਕਮ ਦਿੱਤੇ ਜਾ ਰਹੇ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਆਪ ਸਭ ਨੂੰ ਹੜ੍ਹਾਂ ਦੀ ਮਾਰ ਤੋਂ ਬਣਾਇਆ ਜਾ ਸਕੇ।
Due to incessant rains in the last few days the water levels of Patiala’s Badi Nadi have risen to alarming levels & the Patiala DC has passed an order to evacuate the adjoining areas.
I urge people living nearby to comply with these orders & get to a safer place. God bless! pic.twitter.com/hQwLwzerYY
— Preneet Kaur (@preneet_kaur) July 9, 2023
ਪਟਿਆਲਾ ਵਿੱਚ ਆਪ ਸਰਕਾਰ ਦੇ ਬਣਨ ਦੇ ਨਾਲ ਹੀ ਨਹਿਰੀ ਪਾਣੀ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਨਾਲ ਦੀ ਨਾਲ ਸ਼ੁਰੂ ਹੋ ਗਿਆ ਸੀ, ਪਰ ਅੱਜ ਕਰੀਬ ਡੇਢ ਸਾਲ ਹੋ ਚੱਲਿਆ, ਨਾ ਤਾਂ ਉਹ ਕੰਮ ਮੁੱਕੇ ਹਨ, ਨਾ ਪੱਟੀਆਂ ਸੜਕਾਂ ਗਲੀਆਂ ਬਣਾਈਆਂ ਗਈਆਂ ਹਨ, ਹਾਲਾਤ ਇਹ ਹਨ, ਕਿ ਪਾਈ ਹੋਈ ਮਿੱਟੀ ਕਰੀਬ ਇਕ ਤੋਂ ਦੋ ਫੁੱਟ ਥੱਲੇ ਚਲੀ ਗਈ ਹੈ, ਬਰਸਾਤ ਪੈਣ ‘ਤੇ ਇਹੋ ਟੋਏ ਜਨਤਾ ਲਈ ਐਕਸੀਡੈਂਟ ਦਾ ਸਬੱਬ ਬਣ ਰਹੇ ਹਨ, ਪਰ ਮੈਡਮ ਤਾਂ ਇਕ ਵਾਰ ਆਪਣੇ ਘਰ ਤੋਂ ਪੈਦਲ ਮਾਰਚ ਕਰਕੇ ਦਫ਼ਤਰ ਤੱਕ ਆ ਗਏ, ਚਮਚੀਆਂ ਮਾਰਨ ਵਾਲੇ ਵੀ ਆ ਗਏ, ਪਰ ਮੈਡਮ ਨੂੰ ਆਪਣੇ ਹੀ ਦਫ਼ਤਰ ਦੇ ਮੁੱਖ ਗੇਟ ਦੇ ਅੱਗੇ ਪੱਟੀ ਹੋਈ ਮਿੱਟੀ ਦੇ ਟੋਏ ਨਹੀਂ ਦਿਖੇ, ਫਿਰ ਬਾਕੀ ਸ਼ਹਿਰ ਦਾ ਕੀ ਦਿੱਖਣਾ ਹੈ ਤੇ ਤੇ ਜ਼ਿਲ੍ਹਾ ਕੀ ਦਿੱਖਣਾ ਹੈ।
ਵਾਟਰ ਸਪਲਾਈ ਵਿਭਾਗ ਨੂੰ ਪੁੱਛਿਆ ਗਿਆ ਹੈ ਕਿ ਇਹ ਟੋਏ ਕਿਸ ਨੇ ਭਰਨੇ ਹਨ, ਤਾਂ ਜਵਾਬ ਮਿਲਿਆ ਕਿ ਇਹ ਕੰਮ ਕਾਰਪੋਰੇਸ਼ਨ ਦਾ ਹੈ, ਵਿਭਾਗ ਨੇ ਪੈਸੇ ਦੇ ਦਿੱਤੇ ਹਨ।, ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੁੱਛਿਆ ਤਾਂ ਉਹ ਆਖਦੇ ਹਨ ਕਿ ਇਹ ਕੰਮ ਬਾਰੇ ਕਾਰਪੋਰੇਸ਼ਨ ਦਾ ਨਹੀਂ ਹੈ। ਕੀ ਡੀਸੀ ਮੈਡਮ ਇਤਨਾ ਵੀ ਨਹੀਂ ਕਰ ਸਕਦੇ ਕਿ ਪਤਾ ਹੀ ਕਰ ਲੈਂਦੇ ਕਿ ਆਉਣ ਵਾਲੇ ਹਫਤੀਆਂ ਵਿੱਚ ਪਟਿਆਲਾ ਸ਼ਹਿਰ ਅਤੇ ਜ਼ਿਲ੍ਹੇ ਨੂੰ ਜਿਨ੍ਹਾਂ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਹੈ, ਪਿਛਲੇ ਅਫ਼ਸਰਾਂ ਨੇ ਕਿਸ ਤਰੀਕੇ ਨਾਲ ਉਨ੍ਹਾਂ ਔਕੜਾਂ ਨੂੰ ਨਿਪਟਾਇਆ ਸੀ?
ਡੀਸੀ ਮੈਡਮ ਨੇ ਸ਼ਹਿਰ ਦੇ ਸੁੰਦਰੀਕਰਨ ਉਪਰ ਹੀ ਜ਼ੋਰ ਲਾਕੇ ਰੱਖਿਆ, ਮੈਡਮ ਇਹ ਭੁੱਲ ਗਏ ਕਿ ਹੜ੍ਹਾਂ ਦੇ ਪਾਣੀ ਨੇ ਸਾਰੇ ਸੁੰਦਰੀਕਰਨ ਨੂੰ ਨਾਲ ਵਹਾ ਕੇ ਲੈ ਜਾਣਾ ਹੈ। ਭਾਦਸੋਂ ਰੋਡ ਤੇ ਡਰੇਨ ਨੂੰ ਭਰ ਦਿੱਤਾ ਗਿਆ, ਪਾਈਪ ਪਾ ਦਿੱਤੇ ਗਏ ਹਨ, ਮੁੱਖ ਮੰਤਰੀ ਸਾਹਿਬ ਉਦਘਾਟਨ ਕਰਕੇ ਆਪਣੇ ਘਰ ਚਲੇ ਗਏ, ਪਰ ਕੀ ਪਾਈਪ ਜੋੜੇ ਗਏ? ਕੀ ਸੜਕ ‘ਤੇ ਬਣੇ ਪੁਲ ਦੀ ਬੁਰਜੀਆਂ ਨੂੰ ਤੋੜ ਕੇ ਬਣਦੀ ਸੜਕ ਬਣਾਈ ਤਾਂ ਜੋ ਆਵਾਜਾਈ ਸੁਖਾਲੀ ਚੱਲੇ। ਸ਼ਾਮ ਨੂੰ ਬੁਰਜੀਆਂ ਤੇ ਰੇਹੜੀ ਵਾਲੇ ਸਬਜ਼ੀ ਵੇਚ ਰਹੇ ਹੁੰਦੇ ਨੇ ਤੇ ਆਵਾਜਾਈ ਵਿੱਚ ਵੱਡੇ ਵਿਘਨ ਪੈਂਦੇ ਹਨ। ਸਿਰਫ਼ ਇਕ ਘਰ ਨੂੰ (ਵੱਡੇ ਸਰਕਾਰੀ ਅਫ਼ਸਰ ) ਉਸ ਨਾਲੇ ਦੇ ਉਪਰ ਦੀ ਪੂਰਾ ਰਾਹ ਬਣਾ ਕੇ ਦਿੱਤਾ ਗਿਆ, ਬਾਕੀ ਸਾਰੀ ਕਾਲੋਨੀ ਬੰਦ ਕਰ ਦਿੱਤੀ ਗਈ।
ਪਟਿਆਲਾ ਦੇ ਤ੍ਰਿਪੜੀ, ਮਾਡਲ ਟਾਊਨ, ਪੰਜਾਬੀ ਬਾਗ, ਪੁਲਿਸ ਲਾਈਨ, ਰਾਜਪੁਰਾ ਕਾਲੋਨੀ, ਗੁਰੂ ਨਾਨਕ ਨਗਰ ਹਰ ਸਾਲ ਪਾਣੀ ਦੀ ਮਾਰ ਝਲਦੇ ਹਨ, ਪਰ ਕਾਰਪੋਰੇਸ਼ਨ ਨੇ ਕੱਖ ਨੀ ਕੀਤਾ, ਹਾਂ ਨਵੀ ਹਰ ਵਾਰ ਬਣ ਜਾਂਦੀਆਂ ਹਨ, ਮਸਲਾ ਕਦੇ ਨੀ ਖਤਮ ਨਹੀਂ ਹੋਇਆ।
As per orders of Respected CM Sir @BhagwantMann ji, #TeamPatiala is on the ground & visited low laying areas Ghaghar & other Rivers/Nadis, assessed the situation due to heavy rains.
ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ, ਘੱਗਰ ਤੇ ਹੋਰਨਾਂ ਨਦੀਆਂ ਦਾ ਜਾਇਜ਼ਾ ਲਿਆ
situation is under control pic.twitter.com/Pzule98T51— DC Patiala (@DCPatialaPb) July 9, 2023
ਡੀਸੀ ਸਾਹਿਬਾਂ ਨੂੰ ਚਾਹੀਦਾ ਹੈ ਕਿ ਹੜਾਂ ਤੋਂ ਪ੍ਰਭਾਵਿਤ ਹੋਣ ਵਾਲੇ ਸੰਭਾਵੀ ਇਲਾਕਿਆਂ ਵਿੱਚੋਂ ਲੋਕਾਂ ਦਾ ਉਜਾੜਾ ਕਰਨ ਦੇ ਨਾਲ ਨਾਲ ਬਣਦੇ ਕਦਮ ਵੀ ਚੁੱਕਣ ਤਾਂ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਣਦੇ ਇਹ ਹਾਲਾਤ ਟੱਲ ਜਾਵਣਾ। ਲੋਕਾਂ ਦਾ ਉਜਾੜਾ ਤਾਂ ਤੁਸੀਂ ਕਰ ਹੀ ਦੇਣਾ ਹੈ, ਪਰ ਪਿੱਛੋਂ ਉਨ੍ਹਾਂ ਦੇ ਘਰ ਪਾਣੀ ਦੀ ਮਾਰ ਤੋਂ ਬਚ ਜਾਣ। ਅਫ਼ਸਰ ਨੇ ਆਪਣੇ ਇਲਾਕੇ ਨੂੰ ਬਚਾਉਣ ਲਈ ਹਰ ਸੰਭਾਵੀ ਕੋਸ਼ਿਸ਼ਾਂ ਕਰਨੀ ਹੁੰਦੀ ਹੈ। ਸ਼ਹਿਰ ਨੂੰ ਡੁੱਬਦਾ ਦੇਖ ਕੇ ਉਸ ਉਪਰ ਅਫ਼ਸੋਸ ਜ਼ਾਹਰ ਕਰਨਾ ਅਫ਼ਸਰੀ ਨਹੀਂ ਹੁੰਦੀ, ਸ਼ਹਿਰ ਨੂੰ ਹਰ ਹੀਲੇ ਬਣਾਉਣਾ ਅਫ਼ਸਰੀ ਹੁੰਦੀ ਹੈ।
ਪੰਜਾਬ ਤੇ ਕਾਬਜ਼ ਹਾਕਮ ਪਾਰਟੀ ਦੇ ਵੱਡੇ ਨੇਤਾ ਡਾ ਬਲਬੀਰ ਸਿੰਘ ਸ਼ਹਿਰ ਦੇ ਨਾਮੀ ਬੰਦੇ ਹਨ, ਪਰ ਦੁੱਖ ਦੀ ਗੱਲ ਹੈ ਕਿ ਐਸੇ ਵਿਅਕਤੀ ਦੇ ਹੁੰਦੇ ਹੋਏ, ਇਕ ਅਫ਼ਸਰ ਐਨੀ ਵੱਡੀ ਗੈਰ ਜ਼ਿੰਮੇਵਾਰੀ ਕਰ ਗਿਆ ਤੇ ਉਨ੍ਹਾਂ ਸਾਰ ਹੀ ਨਾ ਲਈ।
ਕੱਲ੍ਹ ਨੂੰ ਇਹ ਕਹਿ ਕੇ ਪਿੱਛਾ ਛਡਾਉਣ ਦੀ ਕਸ਼ਿਸ਼ ਜ਼ਰੂਰ ਹੋਵੇਗੀ ਕਿ ਇ ਕੁਦਰਤੀ ਆਫ਼ਤਾਂ ਹਨ, ਇਹਨਾਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ, ਪਰ ਲੋਕਾਂ ਨੇ ਇਹ ਗੱਲ ਸੁਣਨੀ ਨਹੀਂ।