ਆਮ ਆਦਮੀ ਪਾਰਟੀ ਵੱਲੋਂ ਅੱਗਰਵਾਲ ਸਮਾਜ ਦਾ ਕੀਤਾ ਅਪਮਾਨ : ਪਵਨ ਗੁਪਤਾ ਪ੍ਰਧਾਨ ਅਗਰਵਾਲ ਸਭਾ

0
38

ਸੰਗਰੂਰ 21 ਜੂਨ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ, ਸੰਗਰੂਰ ਜ਼ਿਮਨੀ ਚੋਣਾਂ ਸੰਬਧੀ ਜੋ ਰੋਡ ਸ਼ੋ ਕੱਲ ਮਿਤੀ 20.06.2022 ਨੂੰ ਸੰਗਰੂਰ ਦੇ ਮਹਾਰਾਜਾ ਅਗਰਸੈਨ ਚੌਂਕ ਤੋਂ ਸ਼ੁਰੂ ਕੀਤਾ ਗਿਆ ਸੀ, ਉਸ ਦੌਰਾਨ ਉਹਨਾਂ ਵੱਲੋਂ ਖ਼ੁਦ ਇਕ ਅਗਰਵਾਲ ਹੋਣ ਦੇ ਬਾਵਜੂਦ ਮਹਾਰਾਜਾ ਅਗਰਸੈਨ ਜੀ ਨੂੰ ਮੱਥਾ ਨਾ ਟੇਕਣਾ, ਸਮੂਹ ਅਗਰਵਾਲ ਸਮਾਜ ਦਾ ਅਪਮਾਨ ਹੈ ਅਤੇ ਪਾਰਟੀ ਵੱਲੋਂ ਮਹਾਰਾਜਾ ਅਗਰਸੈਨ ਜੀ ਮੂਰਤੀ ਦੇ ਉਪਰ ਛਤਰ ਨਾਲ ਪਾਰਟੀ ਦੀਆਂ ਝੰਡੀਆਂ ਬੰਨ ਕੇ ਮਹਾਰਾਜਾ ਅਗਰਸੈਨ ਜੀ ਅਪਮਾਨ ਕੀਤਾ ਗਿਆ ਹੈ।
ਮੈਂ ਸਮੂਹ ਅਗਰਵਾਲ ਭਾਈਚਾਰੇ ਦੀ ਤਰਫੋਂ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੌਜੂਦਾ ਸੰਗਰੂਰ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਂਚੋ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸਬੰਧੀ ਮਾਫੀ ਮੰਗ ਕੇ ਅਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਨ।

Google search engine

LEAVE A REPLY

Please enter your comment!
Please enter your name here