ਆਮ ਆਦਮੀ ਪਾਰਟੀ ਦਫਤਰ ਵਿੱਚ ਲਗਾਇਆ ਆਧਾਰ ਕਾਰਡ ਦਾ ਕੈਂਪ।
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਅਗਸਤ : ਐਮ ਐਲ ਏ ਸ਼੍ਰੀ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਲਹਿਰਾ ਦਫਤਰ ਵਿੱਚ ਆਧਾਰ ਕਾਰਡ ਦਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਆਧਾਰ ਕਾਰਡ ਬਿਲਕੁਲ ਮੁਫ਼ਤ ਬਣਾਏ ਗਏ । ਦਫਤਰ ਇੰਚਾਰਜ ਨੰਦ ਲਾਲ ਨੰਦੂ ਅਤੇ ਮਨਜੀਤ ਮੱਖਣ ਨੇ ਦੱਸਿਆ ਇਲਾਕੇ ਵਿੱਚ ਆਧਾਰ ਕਾਰਡ ਬਣਾਉਣ ਲਈ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ। ਆਮ ਜਨਤਾ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਹਰ ਸ਼ਨੀਵਾਰ ਆਮ ਆਦਮੀ ਦਫਤਰ ਵਿੱਚ ਆਧਾਰ ਕਾਰਡ ਦਾ ਕੈਂਪ ਲਗਾਇਆ ਜਾਂਦਾ ਹੈ ਅਤੇ ਹਫਤੇ ਦੇ ਬਾਕੀ ਦਿਨ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਦਫਤਰ ਵਿੱਚ ਲੇਬਰ ਕਾਰਡ (ਲਾਲ ਕਾਪੀ) ਬੁਢਾਪਾ ਪੇਨਸ਼ਨ ਦੇ ਫਾਰਮ ਬਿਲਕੁਲ ਫਰੀ ਭਰੇ ਜਾਂਦੇ ਹਨ। ਆਧਾਰ ਕਾਰਡ ਬਣਾਉਣ ਆਏ ਆਮ ਲੋਕਾਂ ਨੇ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਮ ਐਲ ਏ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਦੀ ਧਰਮ ਪਤਨੀ ਸੀਮਾ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲੋਕਾਂ ਦੀਆ ਸਮਸਿਆਵਾਂ ਸੁਣੀਆਂ। ਇਸ ਮੌਕੇ ਤੇ ਦਫਤਰ ਇੰਚਾਰਜ ਨੰਦ ਲਾਲ ਨੰਦੂ , ਮਨਜੀਤ ਮੱਖਣ, ਬਿੰਦਰ ਗੋਇਲ , ਸ਼ੀਸ਼ਪਾਲ , ਮਨਜੀਤ ਸਿੰਘ ਕੰਪਿਊਟਰ ਅਪਰੇਟਰ , ਸੰਜੀਵ ਕਾਲਾ ਮਹਿਕ ਸਪੋਰਟਸ ਵਾਲੇ, ਕੁਲਦੀਪ ਸਿੰਘ , ਕਾਰਤਿਕ ਸ਼ਰਮਾ, ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ ਹਲਕਾ ਲਹਿਰਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।