ਸੰਗਰੂਰ:-10ਜੂਨ( ਭੁਪਿੰਦਰ ਵਾਲੀਆ) ਪੰਜਾਬ ਦੀਆਂ ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਖੇਤ ਮਜ਼ਦੂਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਲਾਇਆ ਧਰਨਾ।ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਪੇਂਡੂ ਮਜ਼ਦੂਰ ਯੂਨੀਅਨ ਆਜ਼ਾਦ ਦੇ ਬਲਵਿੰਦਰ ਜਲੂਰ ਰਾਜ ਸਿੰਘ ਖੋਖਰ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਗੁਲਜ਼ਾਰ ਸਿੰਘ ਗੋਰੀਆ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਭੂਪ ਚੰਦ ਚੰਨੋ ਤੇ ਲਖਵੀਰ ਸਿੰਘ ਲੌਗੋਵਾਲ ਅਤੇ ਰਾਮ ਸਿੰਘ ਬੇਨੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ, ਦਿਹਾੜੀ ‘ਚ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਦੋ ਮਹਿੰਗਾਈ ਦਿਨੋਂ ਦਿਨ ਵਧ ਰਹੀਆਂ ਹੋਵੇ ਅਤੇ ਮਜ਼ਦੂਰਾਂ ਦੀ ਕਿਰਤ ਦਾ ਸਹੀ ਮੁੱਲ ਨਾ ਮਿਲ ਰਿਹਾ ਹੋਵੇ ਉਸ ਸਮੇਂ ਮਜਦੂਰਾਂ ਦਾ ਜਥੇਬੰਦ ਹੋਣਾ ਲਾਜ਼ਮੀ ਹੋ ਜਾਂਦਾ ਹੈ।

ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਖੁਦ ਮੰਨ ਰਹੀ ਹੈ ਕੀ ਇਸ ਵਾਰ ਕਣਕ ਅਤੇ ਤੂੜੀ ਦਾ ਝਾੜ ਘੱਟ ਨਿਕਲਿਆ ਹੈ ਜਿਸ ਕਾਰਨ ਸਰਕਾਰ ਕਿਸਾਨਾਂ ਨੂੰ 500 ਪ੍ਰਤੀ ਕੁਇੰਟਲ ਮੁਆਵਜੇ ਦਾ ਐਲਾਨ ਕਰ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਪ੍ਤੀ ਏਕੜ ਦੇਣ ਦਾ ਐਲਾਨ ਕਰ ਚੁੱਕੀ ਹੈ। ਪਰ ਸਿੱਧੀ ਬਿਜਾਈ ਨਾਲ ਮਜਦੂਰਾਂ ਦੇ ਖੁੱਸੇ ਰੁਜ਼ਗਾਰ ਦੀ ਭਰਪਾਈ ਲਈ ਪੰਜਾਬ ਸਰਕਾਰ ਕੋਈ ਵੀ ਕੋਈ ਵੀ ਬਦਲਵੇਂ ਪ੍ਰਬੰਧ ਨਹੀਂ ਕੀਤੇ
ਆਗੂਆਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ਦਾ ਰੇਟ ਘੱਟੋ ਘੱਟ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਨਿਰਧਾਰਤ ਕੀਤੀ ਜਾਵੇ, ਮਜ਼ਦੂਰ ਦੀ ਦਿਹਾੜੀ 700 ਰੁਪਏ ਅੱਠ ਘੰਟੇ ਆਂ ਦੀ ਦਿੱਤੀ ਜਾਵੇ, ਘੜੰਮ ਚੌਧਰੀਆਂ ਵੱਲੋਂ ਪਾਏ ਜਾ ਮਤਿਆਂ ਅਤੇ ਸਮਾਜਿਕ ਬਾਈਕਾਟ ਕਰਨ ਵਾਲਿਆਂ ਖਿਲਾਫ ਐੱਸ ਸੀ/ਐੱਸ ਪੀ ਐਕਟ ਤਹਿਤ ਪਰਚੇ ਦਰਜ ਕੀਤੇ ਜਾਣ, ਪੰਚਾਇਤੀ ਜ਼ਮੀਨ ਚੋਂ ਤੀਜੇ ਹਿੱਸੇ ਦੀ ਜ਼ਮੀਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਘੱਟ ਰੇਟ (ਸਮਰੱਥਾ ਮੁਤਾਬਕ) ਤੇ ਦਿੱਤੀ ਜਾਵੇ ਅਤੇ ਬਾਕੀ ਦੋ ਹਿੱਸੇ ਬੇਜ਼ਮੀਨੇ-ਗ਼ਰੀਬ- ਛੋਟੀ ਕਿਸਾਨੀ ਨੂੰ ਦਿੱਤੀ ਜਾਵੇ, ਜ਼ਮੀਨ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ ।ਬੀ ਕੇ ਯੂ (ਕ੍ਰਾਂਤੀਕਾਰੀ) ਪੰਜਾਬ ਦੇ ਸੂਬਾ ਸਕੱਤਰ ਬਲਦੇਵ ਸਿੰਘ ਜੀਰਾ ਅਤੇ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀਆਂ ਬਹੁਤ ਜਾਇਜ਼ ਹਨ ਮੌਕੇ ਦੀ ਭਗਵੰਤ ਮਾਨ ਸਰਕਾਰ ਇਹ ਮੰਗਾਂ ਮੰਨਣ ਤੋਂ ਪਾਸ਼ਾ ਵੱਟ ਰਹੀ ਹੈ। ਮਜ਼ਦੂਰਾਂ ਦੀ ਰੋਸ ਦੇਖਦੇ ਹੋਏ ਇਸ ਸਮੇਂ ਧਰਨਾ ਸਥਾਨ ਉੱਪਰ ਐਸ ਡੀ ਐਮ ਭਵਾਨੀਗੜ੍ਹ ਵਨੀਤ ਕੁਮਾਰ ਵੱਲੋਂ 17 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ ।ਇਸ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਛਾਜਲੀ, ਸੂਬਾ ਸਕੱਤਰ ਕਾਮਰੇਡ ਹਰਵਿੰਦਰ ਹੇਮਾ,ਮੌਕੇ ਡੀ ਐੱਸ ਓ ਪੰਜਾਬ ਦੇ ਪ੍ਰਧਾਨ ਬਲਕਾਰ ਸਿੰਘ,ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਐੱਫ ਸੀ ਆਈ ਪੱਲੇਦਾਰ ਅਜਾਦ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਦਿਉਲ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਕੁਲਵਿੰਦਰ ਬੰਟੀ, ਸਵਰਨਜੀਤ ਸਿੰਘ ,ਗੁਰਪਿਆਰ ਸਿੰਘ ਬੇਨੜਾ ਨੇ ਸੰਬੋਧਨ ਕੀਤਾ ਅਤੇ ਜੀਵਨ ਜੋਤ , ਗੁਰਵਿੰਦਰ ਸਿੰਘ, ਜਸਵਿੰਦਰ ਕੌਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।