ਆਪ ਦੇ ਜਿਲ੍ਹਾ ਦਫ਼ਤਰ ਦਾ ਹੋਇਆ ਉਦਘਾਟਨ

75

ਸੰਗਰੂਰ 30 ਜੁਲਾਈ (ਬਾਵਾ)
-ਆਮ ਆਦਮੀ ਪਾਰਟੀ ਦੇ ਸੁਪਰੀਮੋ  ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਜਿਲਾ ਦਫਤਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਹਲਕਾ ਲਹਿਰਾ ਤੋ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ , ਡਾ. ਸੰਨੀ ਆਹਲੂਵਾਲੀਆ ਸਟੇਟ ਸੈਕਟਰੀ ਤੇ ਮਹਿੰਦਰ ਸਿੰਘ ਸਿੱਧੂ (ਇੰਚਾਰਜ ਲੋਕ ਸਭਾ ਹਲਕਾ ਸੰਗਰੂਰ) ਜਿਲਾ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਘਰਾਚੋਂ ਜੀ ਹਾਜਰ ਹੋਏ। ਪੰਜਾਬਨਾਮਾ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਇਹ ਦਫਤਰ ਸਾਰੇ ਪੰਜਾਬ ਵਿੱਚ ਖੋਲ੍ਹੇ ਜਾ ਰਹੇ ਹਨ । ਇਸ ਦਾ ਮੁੱਖ ਮਕਸਦ ਇਹ ਹੈ ਕਿ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਆਮ ਪਬਲਿਕ ਦੇ ਅਹਿਮ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਹੈ।

ਇਸ ਮੌਕੇ ਜਿਲਾ ਸੰਗਰੂਰ ਦੇ ਸਮੂਹ ਅਹੁਦੇਦਾਰ ਤੇ ਵਲੰਟੀਅਰ ਸਾਥੀ ਹਾਜਰ ਸਨ।

Google search engine