ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਵੱਲੋਂ ਭਾਰਤ ਛੱਡੋ ਅੰਦੋਲਨ ਦੇ ਇਤਿਹਾਸਕ ਦਿਹਾੜੇ ਮੌਕੇ ਦਿੱਤਾ ਨਾਰਾ।
“ਆਈ.ਸੀ.ਡੀ.ਐਸ ਬਚਾਓ ! ਨਹੀਂ ਤਾਂ ਮੋਦੀ ਜੀ ਘਰ ਨੂੰ ਜਾਉ”
ਸੰਗਰੂਰ 9ਅਗਸਤ (ਸੁਖਵਿੰਦਰ ਸਿੰਘ ਬਾਵਾ)
– ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਅੱਜ ਦੇ ਇਤਿਹਾਸਿਕ ਦਿਹਾੜੇ ਮੌਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਕਿ ਪਿਛਲੇ 46 ਸਾਲਾਂ ਤੋਂ ਬੱਚਿਆਂ ਦੇ ਚੌਂਪੱਖੀ ਵਿਕਾਸ ਲਈ ਕੰਮ ਕਰ ਰਹੀ ਸਕੀਮ ਆਈਸੀਡੀਐਸ ਨੂੰ ਅੱਖੋਂ ਪਰੋਖੇ ਕਰਦੇ ਹੋਏ ਨਿੱਜੀਕਰਨ ਵੱਲ ਤੋਰਿਆ ਜਾ ਰਿਹਾ ਹੈ ।
ਜਿਸ ਦਿਨ ਤੋਂ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਸਰਕਾਰ ਸੱਤਾ ਵਿੱਚ ਆਈ ਹੈ ਆਈਸੀਡੀਐਸ ਨੂੰ ਦਿੱਤਾ ਜਾਣ ਵਾਲਾ ਬਜਟ ਵਧਾਉਣ ਦੀ ਬਜਾਏ ਆਉਂਦੇ ਹੀ ਕਟੌਤੀ ਕੀਤੀ ਗਈ ਲੰਬੇ ਸੰਘਰਸ਼ ਨਾਲ ਆਈ.ਸੀ.ਡੀ.ਐਸ ਦਾ ਬਜਟ ਪਹਿਲਾਂ ਵਾਲੇ ਰੂਪ ਵਿੱਚ ਆਇਆ ਹੈ । ਪਰ ਸਕੀਮ ਨੂੰ ਸਹੀ ਰੂਪ ਵਿੱਚ ਚਲਾਉਣ ਲਈ ਜਿਸ ਬਜਟ ਦੀ ਜ਼ਰੂਰਤ ਹੈ ਉਸ ਪ੍ਰਤੀ ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ।
ਸਾਲ 2023- 24 ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦਾ ਹਵਾਲਾ ਦਿੰਦੇ ਹੋਏ ਆਈਸੀਡੀਐਸ ਵਿੱਚ ਐੱਨ ਜੀ ਓ ਨੂੰ ਵਾੜਿਆ ਜਾ ਰਿਹਾ ਹੈ। ਅਤੇ ਜੋ ਨਿੱਜੀਕਰਨ ਦੇ ਸਾਫ ਸੰਕੇਤ ਨਜ਼ਰ ਆ ਰਿਹਾ ਹੈ। ਪੋਸ਼ਣ ਟ੍ਰੈਕ ਦੇ ਨਾਂ ਤੇ ਕਪੋਸ਼ਿਨ ਨੂੰ ਟ੍ਰੈਕ ਕਰਨ ਦੀ ਬਜਾਏ ਵਰਕਰ ਹੈਲਪਰ ਨੂੰ ਤੇ ਆਪਣੇ ਨਿੱਜੀ ਮੋਬਾਈਲ ਤੇ ਕੰਮ ਕਰਨ ਲਈ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ । ਜਿਸ ਨੂੰ ਲੈ ਕੇ ਵਰਕਰ ਹੈਲਪਰ ਵਿੱਚ ਤਿੱਖਾ ਰੋਸ ਹੈ ਵਿੱਚ ਆਈਆਂ ਵਰਕਰਾਂ ਨੇ ਅੱਜ ਇਤਿਹਾਸਕ ਦਿਹਾੜੇ ਮੌਕੇ ਨਾਅਰਾ ਦਿੱਤਾ । ਆਈਸੀਡੀਐਸ ਬਚਾਓ। ਨਹੀਂ ਤਾਂ ਮੋਦੀ ਜੀ ਘਰ ਨੂੰ ਜਾਓ।ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਛੇ ਸਾਲਾਂ ਤੋਂ ਆਂਗਨਵਾੜੀ ਕੇਂਦਰਾਂ ਵਿੱਚ ਵਰਕਰ ਹੈਲਪਰ ਦੀ ਖਾਲੀ ਅਸਾਮੀ ਖਿਲਾਫ ਭਰਤੀ ਨਹੀਂ ਕੀਤੀ ਗਈ । ਜਿਸ ਨਾਲ ਆਂਗਣਵਾੜੀ ਕੇਂਦਰ ਦਾ ਸੰਚਾਲਨ ਮੁਸ਼ਕਿਲ ਹੋ ਗਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਗ਼ਲਤ ਭਰਤੀਆਂ ਖਿਲਾਫ ਵਾਰ ਵਾਰ ਸ਼ਿਕਾਇਤਾਂ ਕਰਨ ਤੇ ਵੀ ਕੋਈ ਹੱਲ ਨ ਹੋਣਾ, ਆਸ਼ਰਿਤ ਕੇਸ, ਗ਼ਲਤ ਬੱਦਲੀਆਂ ਐਡਵਾਇਜਰੀ ਬੋਰਡ ਦੀ ਵਾਪਸੀ, ਚਾਈਲਡ ਵੈਲਫੇਅਰ ਕੌਸਲ ਦੇ ਆਂਗਣਵਾੜੀ ਵਰਕਰ ਹੈਲਪਰ ਦੇ ਮਾਣਭੱਤੇ, ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਅਤੇ ਆਂਗਣਵਾੜੀ ਵਰਕਰ ਹੈਲਪਰ ਨੂੰ ਮਿਲਣ ਵਾਲੇ ਨਿਗੂਣੇ ਮਾਨਭੱਤੇ ਦਾ ਨਾ ਮਿਲਣਾ ਆਦਿ ।
6 ਮਈ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਸੀ ਕਿ ਆਪ ਜੀ ਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ । ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਵਾਪਿਸ ਭੇਜਿਆ ਜਾਣਗੇ। ਸਰਕਾਰ ਵਲੋਂ ਇਸ ਸਬੰਧੀ ਅਜੇ ਤੱਕ ਕੋਈ ਵੀ ਠੋਸ ਫੈਸਲਾ ਨਹੀਂ ਲਿਆ ਗਿਆ
ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਮੰਗਾਂ ਦਾ ਹੱਲ ਸਮੇਂ ਸਿਰ ਨਾ ਕੀਤਾ ਗਿਆ ਤਾਂ ਬਲਾਕ ਪੱਧਰੀ ਮੀਟਿੰਗਾਂ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪੰਜਾਬ ਸਰਕਾਰ ਦਾ ਘੇਰਾਓ ਕੀਤਾ ਜਾਵੇਗਾ । ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਖੁਦ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ, ਜਸਵਿੰਦਰ ਨੀਲੋਵਾਲ , ਕੁਲਵੰਤ ਕੌਰ, ਇੰਦਰਪਾਲ ਪੁੰਨਾਵਾਲ ਸੀਟੂ ਸੈਕਟਰੀ, ਮੇਜ਼ਰ ਸਿੰਘ ਮੌਜੂਦ ਸਨ।