ਸੰਗਰੂਰ 28 ਜੁਲਾਈ (ਭੁਪਿੰਦਰ ਵਾਲੀਆ ) ਨੂੰ ਪ੍ਰਬੰਧਕ ਕਮੇਟੀ ਅਤੇ ਸੇਵਾ ਦੱਲ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਨਾਭਾ ਗੇਟ ਸੰਗਰੂਰ ਵਲੋਂ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਬਲਜੀਤ ਸਿੰਘ ਜੀ ਦੇ ਸਹਿਯੋਗ ਨਾਲ ਤਪ ਅਸਥਾਨ ਨਾਭਾ ਗੇਟ ਵਿਖੇ ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਾਅ ਲਈ covid vaccination ਕੈਂਪ ਲਗਾਇਆ ਗਿਆ ਜਿਸ ਵਿਚ ਸ਼੍ਰੀ ਮਤੀ ਸੁਖਵਿੰਦਰ ਕੌਰ, ਸ਼੍ਰੀ ਮਤੀ ਹੇਮਾ ਰਾਣੀ ਆਸ਼ਾ ਵਰਕਰ, ਸ਼੍ਰੀ ਮਤੀ ਸੀਮਾ ਰਾਣੀ ਵਲੋਂ covaxin ਅਤੇ covashield ਦੋਵਾਂ ਤਰ੍ਹਾਂ ਦੀਆਂ vaccination ਦੀਆਂ ਬੂਸਟਰ dose ਲਗਾਈਆਂ ਗਈਆਂ ਇਸ ਲਈ ਸ਼੍ਰੀ ਹਰੀਸ਼ ਕੁਮਾਰ ਅਰੋੜਾ ਜੀ, ਬਲਜਿੰਦਰ ਸ਼ਰਮਾਂ ਜੀ, ਰਾਜਿੰਦਰ ਕੁਮਾਰ, ਯਸ਼ਪਾਲ ਟੋਨੀ, ਪੰਕਜ ਥਰੇਜਾ ਅਤੇ ਪੰਡਿਤ ਬਜਰੰਗੀ ਜੀ ਵਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ. ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਬੀਰ ਸਿੰਘ ਸਿਬੀਆ ਅਤੇ ਸੇਵਾ ਦੱਲ ਦੇ ਪ੍ਰਧਾਨ ਸ਼੍ਰੀ ਹਰੀਸ਼ ਅਰੋੜਾ ਜੀ ਵਲੋਂ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ ਇਸਦੇ ਨਾਲ ਹੀ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਖੰਗੂੜਾ, ਮਾਸਟਰ ਗੁਰਮੇਲ ਸਿੰਘ, ਮੈਨੇਜਰ ਰਾਜਨ ਸ਼ਰਮਾਂ, ਪੰਡਿਤ ਸੰਤੋਸ਼ ਅਤੇ ਪੰਡਿਤ ਬਜਰੰਗੀ ਜੀ ਪ੍ਰੋਗਰਾਮ ਦੇ ਸਮੇਂ ਹਾਜਰ ਰਹੇ| ਇਸ ਮੌਕੇ ਤੇ ਸ਼੍ਰੀ ਸੰਜੀਵ ਕੁਮਾਰ ਟੋਨੀ, ਬਲਜਿੰਦਰ ਸ਼ਰਮਾਂ, ਕਮਲ ਸਚਦੇਵਾ, ਭੁਪਿੰਦਰ ਕੁਮਾਰ ਬੰਟੀ, ਮਲਕੀਤ ਸਿੰਘ, ਅੰਕੁਸ਼ ਸਿੰਗਲਾ, ਵਿਸ਼ਾਲ ਵਰਮਾਂ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ ਮੁੰਦਰੀ, ਵਿਕਰਮ ਸੈਣੀ, ਕਰਨਵੀਰ ਸਿੰਘ, ਅਤੇ ਹੋਰ ਸੇਵਾ ਦੱਲ ਦੇ ਮੈਂਬਰਾਂ ਵੱਲੋਂ ਸੇਵਾ ਨਿਭਾਈ ਗਈ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ |