ਅਰੋੜਾ ਕਲੋਨੀ ਵਿਖੇ ਕਲੋਨੀ ਵਾਸੀਆਂ ਵੱਲੋਂ ਮੰਤਰੀ ਅਤੇ ਵਿਧਾਇਕਾਂ ਨੂੰ ਕੀਤਾ ਸਨਮਾਨਿਤ..
ਸੁਨਾਮ ਊਧਮ ਸਿੰਘ ਵਾਲਾ 17 ਜੂਨ ( ) ਸਥਾਨਕ ਅਰੋੜਾ ਕਲੋਨੀ ਵਿਖੇ ਪ੍ਰਧਾਨ ਸੁਰਿੰਦਰ ਗਰਗ ਅਤੇ ਸੈਕਟਰੀ ਰਾਜਨ ਸਿੰਗਲਾ ਦੀ ਅਗਵਾਈ ਦੇ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ,ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਰਮਨ ਅਰੋੜਾ ,ਦਵਿੰਦਰ ਸਿੰਘ ਲਾਡੀ ਨੂੰ ਵਿਸ਼ੇਸ਼ ਤੌਰ ਤੇ ਕਲੋਨੀ ਵਿਖੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਅਮਨ ਅਰੋੜਾ ,ਦਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਕਲੋਨੀ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਹੁਤ ਮਾਣ ਅਤੇ ਸਤਿਕਾਰ ਦਿੱਤਾ ਗਿਆ ਹੈ
ਅੱਜ ਸਾਰਾ ਪੰਜਾਬ ਆਪ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਕੰਮਾਂ ਨੂੰ ਦੇਖਦੇ ਹੋਏ ਸੰਗਰੂਰ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿਤਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਭਲਾ ਸੋਚਣ ਵਾਲੀ ਪਾਰਟੀ ਹੈ ,ਪਾਰਟੀ ਵੱਲੋਂ ਪੂਰੀ ਈਮਾਨਦਾਰੀ ਤੇ ਮਿਹਨਤ ਨਾਲ ਪੰਜਾਬ ਵਾਸੀਆਂ ਲਈ ਕੰਮ ਕੀਤਾ ਜਾ ਰਿਹਾ ਹੈ
ਇਸ ਮੌਕੇ ਵਪਾਰੀ ਨੇਤਾ ਰਾਜਨ ਸਿੰਗਲਾ ਨੇ ਕਿਹਾ ਕਿ ਵਿਧਾਇਕ ਅਮਨ ਅਰੋੜਾ ਜੀ ਵੱਲੋਂ ਸ਼ਹਿਰ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਸੀਂ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ,ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਰਮਨ ਅਰੋਡ਼ਾ ਜੀਹਦਾ ਕਾਲੋਨੀ ਵਿਖੇ ਪੁੱਜਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ
ਇਸ ਮੌਕੇ ਗੋਪਾਲ ਗੋਇਲ, ਰਾਜੀਵ ਸਿੰਗਲਾ ,ਰਾਕੇਸ਼ ਬਾਂਸਲ ,ਅਮਨ ਗੁਪਤਾ ,ਰਾਮ ਨਾਲ ਤਾਇਲ, ਸੰਜੇ ਬੰਦਲਿਸ਼,ਰਜੇਸ਼ ਗਰਗ, ਦੀਪਕ ਗਰਗ, ਨਵਦੀਪ ਗੁਪਤਾ, ਵਿਕਰਮ ਗਰਗ, ਰਵਿੰਦਰ ਬਾਂਸਲ, ਰਾਕੇਸ਼ ਗਰਗ, ਵਿਨੋਦ ਗਰਗ, ਰਾਜ ਕੁਮਾਰ ਤਾਇਲ, ਜੀਵਨ ਕੁਮਾਰ ਆਦਿ ਮੌਜੂਦ ਸੀ
ਕੈਪਸ਼ਨ .ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ,ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਅਮਨ ਅਰੋੜਾ ,ਦਵਿੰਦਰ ਸਿੰਘ ਲਾਡੀ ਨੂੰ ਸਨਮਾਨਿਤ ਕਰਦੇ ਹੋਏ ਅਰੋੜਾ ਕਲੋਨੀ ਨਿਵਾਸੀ..