ਸੰਗਰੂਰ 21 ਜੁਨ  – ਸਿਮਰਨਜੀਤ ਸਿੰਘ ਮਾਨ ਨੂੰ ਉਸ ਮੌਕੇ ਭਾਰੀ ਬਲ ਮਿਲਿਆ ਜਦੋਂ ਅਜ਼ਾਦ ਕੈਡੀਡੇਟ ਗਗਨਦੀਪ ਸਿੰਘ ਝੱਲ ਹਲਕਾ ਅਮਰਗੜ੍ਹ ਜ਼ੋ ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਤੋਂ ਕੈਡੀਡੇਟ ਸਨ ਨੇ ਮਾਨ ਸਾਹਿਬ ਦੇ ਹੱਕ ਵਿੱਚ ਬੈਠ ਕੇ ਆਪਣੀਆ ਵੋਟਾ ਭੁਗਤਣ ਦਾ ਫੈਸਲਾ ਲੈਂਦਿਆਂ ਉਨ੍ਹਾਂ ਕਿਹਾ ਕਿ ਸ ਸਿਮਰਨਜੀਤ ਸਿੰਘ ਮਾਨ ਪੜੇ ਲਿਖੇ ਸੁਝਵਾਨ ਵਿਅਕਤੀ ਹਨ ਜ਼ੋ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਸਕਦੇ ਹਨ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੇ ਹਨ ਸ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਸ ਈਮਾਨ ਸਿੰਘ ਮਾਨ ਨੇ ਕੈਡੀਡੇਟ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਸੀਂ ਨੋਜਵਾਨ ਗਗਨ ਦੀਪ ਸਿੰਘ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਮੇਰੇ ਪਿਤਾ ਜੀ ਸਿਮਰਨਜੀਤ ਸਿੰਘ ਦੇ ਹੱਕ ਵਿੱਚ ਬੈਠ ਕੇ ਸਮਰਥਨ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨ੍ਹਾਂ ਨਾਲ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀ ਕੇ, ਰਣਜੀਤ ਸਿੰਘ ਚੀਮਾ, ਗੁਰਸੇਵਕ ਸਿੰਘ ਜਵਾਹਰਕੇ,ਜਸ਼ਨ ਗਰੇਵਾਲ, ਮਨਦੀਪ ਬੁੱਟਰ ਅਮਜਦ ਖ਼ਾਨ, ਮਨਦੀਪ ਸਿੰਘ ਝੱਲ ਹਾਜ਼ਰ ਸਨ