Sangrur city

gvtvdv

Start typing and press Enter to search

ਹੋਮ
ਪੜ੍ਹੋ
ਦੇਖੋ
ਸੁਣੋ
X
India's trade amid tensions ਤਣਾਅ ਦੇ ਵਿਚਕਾਰ ਭਾਰਤ ਦਾ ਵਪਾਰ Thumbnail

ਮੱਧ ਪੂਰਬ ਵਿੱਚ ਭੂ-ਰਾਜਨੀਤਿਕ ਤਣਾਅ ਵਧਦਾ ਜਾ ਰਿਹਾ ਹੈ, ਭਾਰਤ ਆਪਣੇ ਆਪ ਨੂੰ ਦੋ ਪ੍ਰਮੁੱਖ ਦੇਸ਼ਾਂ: ਇਜ਼ਰਾਈਲ ਅਤੇ ਈਰਾਨ ਨਾਲ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਦਾ ਹੋਇਆ ਲੱਭਦਾ ਹੈ। ਇੱਥੇ ਇਹਨਾਂ ਦੇਸ਼ਾਂ ਨਾਲ ਭਾਰਤ ਦੀ ਵਪਾਰਕ ਗਤੀਸ਼ੀਲਤਾ ਅਤੇ ਭਾਰਤੀ ਅਰਥਵਿਵਸਥਾ ‘ਤੇ ਖੇਤਰੀ ਅਸਥਿਰਤਾ ਦੇ ਸੰਭਾਵੀ ਪ੍ਰਭਾਵ ‘ਤੇ ਇੱਕ ਡੂੰਘੀ ਨਜ਼ਰ ਹੈ। ਜੇ ਗੱਲ ਕਰੀ ਜਾਵੇ ਭਾਰਤ-ਇਜ਼ਰਾਈਲ ਵਪਾਰ ਦੇ ਵਪਾਰਿਕ ਸਬੰਧਾਂ ਦੀ ਤਾਂ ਪਿਛਲੇ ਪੰਜ ਸਾਲਾਂ ਵਿੱਚ, ਇਜ਼ਰਾਈਲ ਨਾਲ ਭਾਰਤ ਦੇ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਕੂਟਨੀਤਕ ਸਬੰਧ 1992 ਵਿੱਚ ਸਥਾਪਿਤ ਕੀਤੇ ਗਏ ਸਨ, ਅਤੇ ਉਦੋਂ ਤੋਂ, ਦੁਵੱਲੇ ਵਪਾਰ ਵਿੱਚ ਵਾਧਾ ਹੋਇਆ ਹੈ। ਵਿੱਤੀ ਸਾਲ 2022-23 ਵਿੱਚ, ਭਾਰਤ-ਇਜ਼ਰਾਈਲ ਵਪਾਰ (ਰੱਖਿਆ ਨੂੰ...

ਕਾਂਗਰਸ ਇਸ ਵਾਰ 100 ਪਾਰ ? Thumbnail

ਕਾਂਗਰਸ ਪਾਰਟੀ ਵੱਲੋਂ ਦੇਸ਼ ਦੀਆਂ ਆਮ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕੀ ਭੂਮਿਕਾ ਰਹੇਗੀ ਤੇ ਵਿਚਾਰ ਚਰਚਾ ਹੋਈ । ਰਾਜਨੀਤਿਕ ਵਿਸ਼ਲੇਸ਼ਕ ਰਸ਼ੀਦ ਕਿਦਵਈ ਦੇ ਵਿਚਾਰਾਂ ਵਿਚ ਕਾਂਗਰਸ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਤਿੰਨ ਅੰਕਾਂ ਦਾ ਅੰਕੜਾ (100 ਸੀਟਾਂ) ਪ੍ਰਾਪਤ ਕਰਨ ਦੇ ਟੀਚੇ ਦੀ ਚਰਚਾ ਕੀਤੀ। ਹਾਲਾਂਕਿ ਪ੍ਰੀ-ਪੋਲ ਸਰਵੇਖਣਾਂ ਅਤੇ ਆਮ ਧਾਰਨਾ ਦੇ ਆਧਾਰ ‘ਤੇ ਇਹ ਚੁਣੌਤੀਪੂਰਨ ਜਾਪਦਾ ਹੈ, ਪਰ ਇਹ ਕਾਂਗਰਸ ਨੂੰ ਇੱਕ ਮਹੱਤਵਪੂਰਨ ਮਨੋਵਿਗਿਆਨਕ ਹੁਲਾਰਾ ਪ੍ਰਦਾਨ ਕਰੇਗਾ। ਕਾਂਗਰਸ ਦਾ ਟੀਚਾ ਲਗਪਗ 100 ਲੋਕ ਸਭਾ ਸੀਟਾਂ ਹਾਸਲ ਕਰਨਾ ਹੈ, ਜਿਸ ਨਾਲ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ‘ਤੇ ਅਸਰ ਪਵੇਗਾ।...

CEO Sibin C to go live on Facebook on April 19th ਪੰਜਾਬ ਦੇ ਮੁੱਖ ਚੋਣ ਅਧਿਕਾਰੀ ਹੋਣਗੇ ਲਾਈਵ Thumbnail

ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ 19 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਤੋਂ 11:30 ਵਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਲਾਈਵ ਹੋ ਕੇ ਲੋਕਾਂ/ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਸ ਲਾਈਵ ਪ੍ਰੋਗਰਾਮ ਦਾ ਨਾਮ  ‘ਟਾਕ ਟੂ ਯੂਅਰ ਸੀਈਓ ਪੰਜਾਬ’ ਰੱਖਿਆ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਲਈ ਅਤੇ ਲੋਕਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਫੇਸਬੁੱਕ ਲਾਈਵ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ...

Shilpa Shetty's property attached by ED ED ਵੱਲੋਂ ਸ਼ਿਲਪਾ ਸ਼ੈੱਟੀ ਦੀ ਜਾਇਦਾਦ ਕੁਰਕ Thumbnail

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਪੁਣੇ ਵਿੱਚ ਬੰਗਲਾ ਅਤੇ ਸ਼ੇਅਰਾਂ ਸਮੇਤ 98 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਹ ਮਾਮਲਾ 2002 ਦੇ ਬਿਟਕੋਇਨ ਪੋਂਜ਼ੀ ਸਕੀਮ ਘੁਟਾਲੇ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਈਡੀ ਨੇ ਐਕਸ ‘ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ l ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਕੁਰਕ ਕੀਤੀਆਂ ਗਈਆਂ ਸੰਪਤੀਆਂ ਵਿਚ ਜੁਹੂ (ਮੁੰਬਈ) ਵਿਚ ਮੌਜੂਦਾ ਸ਼ੈੱਟੀ ਦੇ ਨਾਂ ‘ਤੇ ਰਿਹਾਇਸ਼ੀ ਫਲੈਟ ਅਤੇ ਪੁਣੇ ਵਿਚ ਰਿਹਾਇਸ਼ੀ ਬੰਗਲਾ ਅਤੇ ਕੁੰਦਰਾ ਦੇ ਨਾਂ ‘ਤੇ ਸ਼ੇਅਰ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ...

Sword on the neck of journalists of the country ਦੇਸ਼ ਦੇ ਲੱਖਾਂ ਪੱਤਰਕਾਰਾਂ ਦੀ ਧੋਣ ‘ਤੇ ਤਲਵਾਰ Thumbnail

ਭਾਰਤ ਸਰਕਾਰ ਵੱਲੋਂ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ, 2023 (DPDPA) ਲਾਗੂ ਕੀਤੇ ਤੋਂ ਬਾਅਦ ਪੱਤਕਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਪ੍ਰੈਸ ਦੀ ਆਜ਼ਾਦੀ ਖ਼ਤਰੇ ਵਿਚ ਚਲੀ ਗਈ ਹੈ। ਜਿਸ ਕਾਰਨ ਦੇਸ਼ ਦੇ ਲੱਖਾਂ ਯੂ ਟਿਊਬਾਂ ਚੈਨਲ ਅਤੇ ਪ੍ਰਿੰਟ ਮੀਡੀਆ ਦੇ ਬੰਦ ਹੋਣ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਹਿਲਾ ਉਕਤ ਐਕਟ ਵਿਚ ਪੱਤਰਕਾਰਾਂ ਨੂੰ ਪਰਸਨਲ ਡਾਟਾ ਵਰਤਣ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਹੁਕਮਾਂ ਤੋਂ ਬਾਅਦ ਛੋਟ ਖ਼ਤਮ ਕਰ ਦਿੱਤੀ ਗਈ ਹੈ ਜਿਸ ਨਾਲ ਦੇਸ਼ ਵਿਚ ਪੱਤਰਕਾਰੀ ਦਾ ਕਾਰੋਬਾਰ ਠੱਪ ਹੋ ਜਾਵੇਗਾ। ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ, 2023 ਦੇ ਲਾਗੂ ਹੋਣ ਨਾਲ ਕੋਈ...

Claims of development of Punjabi culture are hollow ਪੰਜਾਬੀ ਸੱਭਿਆਚਾਰ ਵਿਕਸਤ ਹੋਣ ਦੇ ਦਾਅਵੇ ਖੋਖਲੇ Thumbnail

ਪੰਜਾਬੀ ਆਪਣੀਆਂ ਤਿੰਨ ਮਾਵਾਂ ਧਰਤੀ, ਜਨਨੀ ਮਾਂ, ਬੋਲੀ ਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਮਾਰਕਸ ਨੇ ਕਿਹਾ ਸੀ ਕਿ ਸਰਮਾਏਦਾਰੀ ਮਨੁੱਖ ਨੂੰ ਆਪਣੇ ਮੂਲ ਨਾਲੋਂ ਤੋੜਦੀ ਹੈ। ਇਸਨੂੰ ਅੰਗਰੇਜੀ ਵਿੱਚ ਏਲੀਨੇਸ਼ਨ ਕਹਿੰਦੇ ਹਨ। ਮਨੁੱਖ ਕੁਦਰਤ, ਸਮਾਜ, ਪਰਿਵਾਰ ਅਤੇ ਖੁਦ ਆਪਣੇ ਆਪ ਤੋਂ ਟੁੱਟ ਜਾਂਦਾ ਹੈ ਜਿਸ ਨੂੰ ਸੈਲਫ ਏਲੀਨੇਸ਼ਨ ਕਹਿੰਦੇ ਹਨ। ਗੁਰਬਾਣੀ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਨ ਦਾ ਫਲਸਫਾ ਹੈ। ਚੇਤੰਨ ਮਨੁੱਖ ਆਪਣੀ ਹੋਂਦ ਦਾ ਤੱਤਸਾਰ ਸਮਝ ਕੇ ਸਮੁੱਚੇ ਬ੍ਰਹਿਮੰਡ ਨਾਲ ਜੁੜ ਜਾਂਦਾ ਹੈ। ਇਸ ਮਨੁੱਖ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜੋ ਮਨੁੱਖ ਆਪਣੀ ਹੋਂਦ ਬਾਰੇ ਚੇਤੰਨ ਨਹੀਂ ਹੁੰਦਾ ਅਤੇ ਚੇਤਨਾ ਤੋਂ ਵਿਹੁਣਾ ਰਹਿ ਜਾਂਦਾ ਹੈ, ਉਸ ਨੂੰ...

Meeting of two chief ministers in jail ਜੇਲ੍ਹ ਵਿਚ ਦੋ ਮੁੱਖ ਮੰਤਰੀ ਦੀ ਬੈਠਕ Thumbnail

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿਹਾੜ ਜੇਲ੍ਹ ਵਿਚ ਮੁਲਾਕਾਤ ਨੇ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ। ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਦੋ ਮੁੱਖ ਮੰਤਰੀ ਜੇਲ੍ਹ ਵਿਚ ਮੁਲਾਕਾਤ ਕਰਨ, ਇਕ ਮੁਲਾਕਾਤੀ ਅਤੇ ਦੂਜਾ ਹਵਾਲਾਤੀ। ਮੁਲਾਕਾਤ ਤੋਂ ਪਰਤੇ ਭਗਵੰਤ ਮਾਨ ਦੀਆਂ ਅੱਖਾਂ ਵਿਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਕਿਉਂ ਜੇਲ੍ਹ ਵਿਚ ਬੰਦ ਕੇਜਰੀਵਾਲ, ਉੱਥੇ ਬੈਠ ਕੇ ਵੀ ਆਮ ਲੋਕਾਂ ਦੀ ਭਲਾਈ ਲਈ ਸੋਚ ਰਿਹਾ ਹੈ। ਸੀਸ ਮਹਿਲ ਤੋਂ ਤਿਹਾੜ ਤੱਕ ਕਿਵੇਂ ਦਿੱਲੀ ਦਾ ਰਾਜਾ ਅੱਜ ਰੰਕ ਬਣਾ ਦਿੱਤਾ ਪਰ ਉਸ ਨੂੰ ਉੱਥੇ ਵੀ ਦੇਸ਼ ਦੇ ਭਵਿੱਖ...

Awaiting the full result of the preparation of 13-0 ਆਪ 13-0 ਦੀ ਤਿਆਰੀ ਪੂਰੀ ਨਤੀਜੇ ਦੀ ਉਡੀਕ Thumbnail

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਪਣੀ ਤੀਜੀ ਅਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਹੁਣ ਪਾਰਟੀ ਵੱਲੋਂ ਪੰਜਾਬ ਦੀਆ ਸਾਰੀਆਂ ਸੀਟਾਂ ਤੇ ਉਮੀਦਵਾਰ ਉਤਾਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦਾ ਸਪਨਾ ਇਹ ਜੋਧੇ ਪੁਰਾ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ 13 ਜ਼ੀਰੋ ਦੇ ਵੱਡੇ ਫ਼ਰਕ ਨਾਲ ਜਿਤਾਉਣਗੇ ਅਤੇ ਦੇਸ ਦੀ ਲੋਕ ਸਭਾ ਵਿਚ ਪੰਜਾਬ ਦੇ ਮੁੱਦਿਆਂ ਤੇ ਕੇਂਦਰ ਸਰਕਾਰ ਨੂੰ ਘੇਰਣਗੇ l ਇਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਦੇ...

Three more warriors of BJP landed in Punjab ਭਾਜਪਾ ਦੇ ਤਿੰਨ ਹੋਰ ਯੋਧੇ ਪੰਜਾਬ ਚ ਉਤਾਰੇ Thumbnail

ਭਾਰਤੀ ਜਨਤਾ ਪਾਰਟੀ ਲਈ ਪੰਜਾਬ ਇਕ ਯੁੱਧ ਦਾ ਮੈਦਾਨ ਬਣ ਚੁੱਕਾ ਹੈ । ਭਾਜਪਾ ਹੁਣ ਤੱਕ ਪੰਜਾਬ ਵਿਚ ਦੇਸ਼ ਵਿਚ ਹੋਣ ਵਾਲੀਆਂ ਆਮ ਲੋਕ ਸਭਾ ਚੋਣਾਂ ਲਈ 6 ਉਮੀਦਵਾਰ ਜੰਗੇ ਮੈਦਾਨ ਵਿਚ ਉਤਾਰ ਚੁੱਕੀ ਹੈ ਅਤੇ ਸਾਰੇ ਉਮੀਦਵਾਰਾਂ ਦਾ ਪੰਜਾਬ ਦੇ ਪਿੰਡਾਂ ਵਿਚ ਭਰਵਾਂ ਸਵਾਗਤ ਹੋ ਰਿਹਾ ਹੈ। ਕਾਲੀਆਂ ਝੰਡੀਆਂ, ਵਾਪਸ ਜਾਓ ਵਾਪਸ ਜਾਓ ਦੀਆਂ ਅਵਾਜ਼ਾਂ ਵਿਚ ਭਾਰੀ ਸੁਰੱਖਿਆ ਫੋਰਸਾਂ ਦੀ ਹਾਜ਼ਰ ਵਿਚ ਭਾਜਪਾਈ ਉਮੀਦਵਾਰ ਆਪਣਾ ਚੋਣਵੀਂ ਭਵਿਖ ਤਲਾਸ਼ ਵਿਚ ਲੱਗੇ ਹੋਏ ਹਨ ਇਸੇ ਦੌਰਾਨ ਹੀ ਅੱਜ ਭਾਜਪਾ ਨੇ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ l ਸਾਬਕਾ ਆਈਏਐਸ ਅਧਿਕਾਰੀ ਅਤੇ ਮਲੂਕਾਂ ਪ੍ਰੀਵਾਰ ਦੀ ਨੂੰਹ ਪਰਮਪਾਲ...

ਬਾਬਾ ਰਾਮਦੇਵ ਨੂੰ ਮੁਆਫ਼ੀ ਕਿਉਂ  ? Thumbnail

ਯੋਗ ਗੁਰੂ ਬਾਬਾ ਰਾਮਦੇਵ ਦੇਸ਼ ਦੀ ਸਰਵ ਉੱਚ ਅਦਾਲਤ ਤੋਂ ਵਾਰ ਵਾਰ ਮੁਆਫ਼ੀ ਕਿਉਂ ਮੰਗ ਰਿਹਾ ਹੈ ਅਤੇ ਅਦਾਲਤ ਬਾਬੇ ਨੂੰ ਮੁਆਫ਼ ਕਿਉਂ ਨਹੀਂ ਕਰ ਰਹੀ । ਇਹ ਇੱਕ ਵੱਡਾ ਸਵਾਲ ਹੈ। ਆਖ਼ਿਰ ਦੇਸ਼ ਦੀ ਇੱਕ ਵੱਡੀ ਪਾਵਰ ਰੱਖਣ ਵਾਲਾ ਬਾਬਾ ਅਦਾਲਤ ਵਿਚ ਐਵੇਂ ਕਿਉਂ ਗਿੜਗਿੜਾ ਰਿਹਾ ਹੈ ਅਤੇ ਬਾਬੇ ਦਾ ਅਦਾਲਤ ਵਿਚੋਂ ਬਾਹਰ ਆਉਣ ਸਮੇਂ ਚਿਹਰਾ ਕਿਉਂ ਉੱਤਰਿਆ ਹੋਇਆ ਹੈ। ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਅਤੇ ਬਾਬਾ ਰਾਮਦੇਵ ਅੱਜ ਮੁੜ ਸੁਪਰੀਮ ਕੋਰਟ ਵਿਚ ਪੇਸ਼ ਹੋਏ। ਅਦਾਲਤ ਨੇ ਅੱਜ ਵੀ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਨੂੰ ਮੁਆਫ਼ੀ ਨਹੀਂ ਦਿੱਤੀ। ਦੇਸ਼ ਦਾ ਹਰ ਇਕ ਨਾਗਰਿਕ ਇਹ ਜਾਣਨ ਦੀ...